ਸੈਂਸੈਕਸ ਰਿਕਾਰਡ 49,500 ਤੋਂ ਪਾਰ, ਰੁਪਿਆ 11 ਪੈਸੇ ਦੀ ਬੜ੍ਹਤ ਨਾਲ ਬੰਦ

01/14/2021 6:04:17 PM

ਮੁੰਬਈ- ਵਿਦੇਸ਼ਾਂ ਤੋਂ ਮਿਲੇ ਸਕਾਰਾਤਮਕ ਸੰਕੇਤਾਂ ਵਿਚਕਾਰ ਟੀ. ਸੀ. ਐੱਸ. ਅਤੇ ਰਿਲਾਇੰਸ ਇੰਡਟਰੀਜ਼ ਵਰਗੀਆਂ ਦਿੱਗਜ ਕੰਪਨੀਆਂ ਵਿਚ ਖ਼ਰੀਦਦਾਰੀ ਨਾਲ ਘਰੇਲੂ ਸ਼ੇਅਰ ਬਾਜ਼ਾਰ ਸ਼ੁਰੂਆਤੀ ਗਿਰਾਵਟ ਤੋਂ ਉਭਰ ਕੇ ਨਵੇਂ ਸ਼ਿਖਰ 'ਤੇ ਬੰਦ ਹੋਇਆ। ਇਸ ਵਿਚਕਾਰ ਭਾਰਤੀ ਕਰੰਸੀ ਡਾਲਰ ਦੇ ਮੁਕਾਬਲੇ 11 ਪੈਸੇ ਦੀ ਬੜ੍ਹਤ ਦਰਜ ਕਰਦੇ ਹੋਏ 73.04 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਈ।

ਕਾਰੋਬਾਰ ਦੇ ਸ਼ੁਰੂ ਵਿਚ ਮੁਨਾਫਾਵਸੂਲੀ ਕਾਰਨ ਬਾਜ਼ਾਰ ਵਿਚ ਗਿਰਾਵਟ ਰਹੀ ਪਰ ਦੁਪਹਿਰ ਹੁੰਦੇ-ਹੁੰਦੇ ਇਹ ਹਰੇ ਨਿਸ਼ਾਨ 'ਤੇ ਆ ਗਿਆ। ਬੀ. ਐੱਸ. ਈ. ਦਾ ਸੈਂਸੈਕਸ 91.84 ਅੰਕ ਯਾਨੀ 0.19 ਫ਼ੀਸਦੀ ਦੀ ਛਲਾਂਗ ਲਾ ਕੇ 49,584.16 ਦੇ ਰਿਕਾਰਡ ਪੱਧਰ 'ਤੇ ਪਹੁੰਚ ਗਿਆ।

ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 30.75 ਅੰਕ ਯਾਨੀ 0.21 ਫ਼ੀਸਦੀ ਚੜ੍ਹ ਕੇ 14,595.60 ਦੇ ਪੱਧਰ 'ਤੇ ਬੰਦ ਹੋਇਆ। 

ਬੀ. ਐੱਸ. ਈ. ਮਿਡਕੈਪ ਨੇ 0.29 ਫ਼ੀਸਦੀ ਦੀ ਬੜ੍ਹਤ ਦਰਜ ਕੀਤੀ। ਸਮਾਲਕੈਪ 0.17 ਫ਼ੀਸਦੀ ਦੀ ਮਜਬੂਤੀ ਨਾਲ ਬੰਦ ਹੋਇਆ। ਸੈਂਸੈਕਸ ਦੀਆਂ ਕੰਪਨੀਆਂ ਵਿਚ ਟੀ. ਸੀ. ਐੱਸ. ਅਤੇ ਇੰਡਸਇੰਡ ਬੈਂਕ ਦੇ ਸ਼ੇਅਰਾਂ ਦੀ ਕੀਮਤ ਤਿੰਨ ਫ਼ੀਸਦੀ ਦੇ ਨੇੜੇ ਰਹੀ। ਐੱਲ. ਐਂਡ ਟੀ. ਵਿਚ ਵੀ ਤਕਰੀਬਨ ਦੋ ਫ਼ੀਸਦੀ ਵਾਧਾ ਹੋਇਆ। ਐੱਚ. ਸੀ. ਐੱਲ. ਟੈੱਕ ਦੇ ਸ਼ੇਅਰ ਢਾਈ ਫ਼ੀਸਦੀ ਤੋਂ ਵੱਧ ਡਿੱਗਾ।


Sanjeev

Content Editor

Related News