ਬਾਜ਼ਾਰ ''ਚ ਤੇਜ਼ੀ, ਸੈਂਸੈਕਸ 51,000 ਤੋਂ ਪਾਰ, ਨਿਫਟੀ ਵੀ 15,000 ਤੋਂ ਉਪਰ ਬੰਦ

02/25/2021 4:47:05 PM

ਮੁੰਬਈ- ਰਿਲਾਇੰਸ ਇੰਡਸਟਰੀਜ਼, ਐਕਸਿਸ ਬੈਂਕ ਅਤੇ ਟੀ. ਸੀ. ਐੱਸ. ਦੇ ਸ਼ੇਅਰਾਂ ਵਿਚ ਤੇਜ਼ੀ ਨਾਲ ਵੀਰਵਾਰ ਨੂੰ ਸੈਂਸੈਕਸ 258 ਅੰਕ ਹੋਰ ਚੜ੍ਹ ਗਿਆ, ਜਦੋਂ ਕਿ ਨਿਫਟੀ 15,000 ਤੋਂ ਪਾਰ ਨਿਕਲ ਗਿਆ। 

ਗਲੋਬਲ ਬਾਜ਼ਾਰਾਂ ਤੋਂ ਹਾਂ-ਪੱਖੀ ਸੰਕੇਤਾਂ ਨਾਲ ਵੀ ਬਾਜ਼ਾਰ ਦੀ ਧਾਰਨਾ ਮਜਬੂਤ ਹੋਈ। ਬੀ. ਐੱਸ. ਈ. ਦਾ ਸੈਂਸੈਕਸ 257.62 ਅੰਕ ਯਾਨੀ 0.51 ਫ਼ੀਸਦੀ ਦੀ ਬੜ੍ਹਤ ਨਾਲ 51,039.31 ਦੇ ਪੱਧਰ 'ਤੇ ਪਹੁੰਚ ਗਿਆ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 115.35 ਅੰਕ ਯਾਨੀ 0.7 ਫ਼ੀਸਦੀ ਦੇ ਲਾਭ ਨਾਲ 15,097.35 ਦੇ ਪੱਧਰ 'ਤੇ ਬੰਦ ਹੋਇਆ।

ਸੈਂਸੈਕਸ ਦੀਆਂ ਕੰਪਨੀਆਂ ਵਿਚ ਓ. ਐੱਨ. ਜੀ. ਸੀ. ਦਾ ਸ਼ੇਅਰ ਸਭ ਤੋਂ ਜ਼ਿਆਦਾ ਤਕਰੀਬਨ ਪੰਜ ਫ਼ੀਸਦੀ ਚੜ੍ਹ ਗਿਆ। ਐੱਨ. ਟੀ. ਪੀ. ਸੀ., ਰਿਲਾਇੰਸ ਇੰਡਸਟਰੀਜ਼, ਇੰਡਸਇੰਡ ਬੈਂਕ, ਐਕਸਿਸ ਬੈਂਕ ਅਤੇ ਪਾਵਰਗ੍ਰਿਡ ਦੇ ਸ਼ੇਅਰ ਵੀ ਲਾਭ ਵਿਚ ਰਹੇ। ਉੱਥੇ ਹੀ, ਦੂਜੇ ਪਾਸੇ ਆਈ. ਸੀ. ਆਈ. ਸੀ. ਆਈ. ਬੈਂਕ, ਨੈਸਲੇ ਇੰਡੀਆ, ਐੱਲ. ਐਂਡ ਟੀ., ਕੋਟਕ ਬੈਂਕ ਅਤੇ ਟਾਈਟਨ ਦੇ ਸ਼ੇਅਰਾਂ ਵਿਚ ਗਿਰਾਵਟ ਆਈ। ਏਸ਼ੀਆਈ ਬਾਜ਼ਾਰਾਂ ਵਿਚ ਚੀਨ ਦਾ ਸ਼ੰਘਾਈ, ਹਾਂਗਕਾਂਗ ਦਾ ਹੈਂਗਸੇਂਗ, ਦੱਖਣੀ ਕੋਰੀਆ ਦਾ ਕੋਸਪੀ ਅਤੇ ਜਾਪਾਨ ਦਾ ਨਿੱਕੇਈ ਹਰੇ ਨਿਸ਼ਾਨ ਵਿਚ ਬੰਦ ਹੋਏ। ਯੂਰਪੀ ਬਾਜ਼ਾਰ ਵੀ ਇਸ ਦੌਰਾਨ ਸ਼ੁਰੂਆਤੀ ਕਾਰੋਬਾਰ ਵਿਚ ਮਜਬੂਤੀ ਵਿਚ ਚੱਲ ਰਹੇ ਸਨ।


Sanjeev

Content Editor

Related News