ਸੈਂਸੈਕਸ 50 ਅੰਕ ਡਿੱਗ ਕੇ 52,104 ''ਤੇ ਬੰਦ, ਨਿਫਟੀ ਲਗਭਗ ਰਿਹਾ ਸਥਿਰ

02/16/2021 4:45:41 PM

ਮੁੰਬਈ- ਗਲੋਬਲ ਬਾਜ਼ਾਰਾਂ ਤੋਂ ਮਿਲੇ-ਜੁਲੇ ਸੰਕੇਤਾਂ ਵਿਚਕਾਰ ਬੀ. ਐੱਸ. ਈ. ਸੈਂਸੈਕਸ ਅਤੇ ਐੱਨ. ਐੱਸ. ਈ. ਦਾ ਨਿਫਟੀ ਮੰਗਲਵਾਰ ਨੂੰ ਮਾਮੂਲੀ ਗਿਰਾਵਟ ਵਿਚ ਬੰਦ ਹੋਏ।

ਸੈਂਸੈਕਸ 49.96 ਅੰਕ ਯਾਨੀ 0.10 ਫ਼ੀਸਦੀ ਡਿੱਗ ਕੇ 52,104.17 ਦੇ ਪੱਧਰ 'ਤੇ ਬੰਦ ਹੋਇਆ। ਇਸੇ ਤਰ੍ਹਾਂ ਐੱਨ. ਐੱਸ. ਈ. ਦਾ ਨਿਫਟੀ 1.25 ਅੰਕ ਯਾਨੀ 0.01 ਫ਼ੀਸਦੀ ਹਲਕੀ ਗਿਰਾਵਟ ਨਾਲ 15,313.45 'ਤੇ ਬੰਦ ਹੋਇਆ।

ਸੈਂਸੈਕਸ ਸਟਾਕਾਂ ਵਿਚ ਐਕਸਿਸ ਬੈਂਕ ਸਭ ਤੋਂ ਵੱਡਾ ਘਾਟੇ ਵਿਚ ਰਿਹਾ। ਇਹ ਲਗਭਗ 2 ਫ਼ੀਸਦੀ ਡਿੱਗਾ। ਇਸ ਤੋਂ ਇਲਾਵਾ ਆਈ. ਸੀ. ਆਈ. ਸੀ. ਆਈ. ਬੈਂਕ, ਨੈਸਲੇ ਇੰਡੀਆ, ਇੰਫੋਸਿਸ, ਐੱਸ. ਬੀ. ਆਈ. ਅਤੇ ਐੱਚ. ਯੂ. ਐੱਲ. ਵਿਚ ਵੀ ਗਿਰਾਵਟ ਆਈ। ਦੂਜੇ ਪਾਸੇ, ਪਾਵਰਗ੍ਰੀਡ ਵਿਚ 6 ਫ਼ੀਸਦੀ ਤੋਂ ਵੱਧ ਦਾ ਵਾਧਾ ਦਰਜ ਕੀਤਾ ਗਿਆ। ਦੂਜੇ ਸ਼ੇਅਰਾਂ ਜਿਨ੍ਹਾਂ ਨੇ ਮਜਬੂਤੀ ਦਰਜ ਕੀਤੀ ਉਨ੍ਹਾਂ ਵਿਚ ਓ. ਐੱਨ. ਜੀ. ਸੀ., ਐੱਨ. ਟੀ. ਪੀ. ਸੀ., ਕੋਟਕ ਬੈਂਕ ਅਤੇ ਰਿਲਾਇੰਸ ਇੰਡਸਟਰੀਜ਼ ਸ਼ਾਮਲ ਹਨ।

ਉੱਥੇ ਹੀ, ਏਸ਼ੀਆਈ ਬਾਜ਼ਾਰਾਂ ਵਿਚ ਹਾਂਕਾਂਗ ਦਾ ਹੈਂਗਸੇਂਗ, ਜਾਪਾਨ ਦਾ ਨਿੱਕੇਈ ਅਤੇ ਦੱਖਣੀ ਕੋਰੀਆ ਦਾ ਕੋਸਪੀ ਬੜ੍ਹਤ ਵਿਚ ਬੰਦ ਹੋਏ। ਭਾਰਤੀ ਸਮੇਂ ਮੁਤਾਬਕ, ਦੁਪਹਿਰ ਬਾਅਦ ਖੁੱਲ੍ਹੇ ਯੂਰਪੀ ਬਾਜ਼ਾਰਾਂ ਵਿਚ ਮਿਲਿਆ-ਜੁਲਿਆ ਰੁਖ਼ ਰਿਹਾ। ਇਸ ਵਿਚਕਾਰ ਕੌਮਾਂਤਰੀ ਬਾਜ਼ਾਰ ਵਿਚ ਕੱਚਾ ਤੇਲ 0.09 ਫ਼ੀਸਦੀ ਦੀ ਗਿਰਾਵਟ ਨਾਲ 63.24 ਡਾਲਰ ਪ੍ਰਤੀ ਬੈਰਲ 'ਤੇ ਰਿਹਾ।


Sanjeev

Content Editor

Related News