ਸੈਂਸੈਕਸ 400 ਤੋਂ ਵੱਧ ਅੰਕ ਦੀ ਗਿਰਾਵਟ ਨਾਲ ਡਿੱਗਾ, ਨਿਫਟੀ 14300 ਤੋਂ ਥੱਲ੍ਹੇ

01/18/2021 4:31:45 PM

ਮੁੰਬਈ-  ਗਲੋਬਲ ਬਾਜ਼ਾਰਾਂ ਤੋਂ ਮਿਲੇ ਕਮਜ਼ੋਰ ਸੰਕੇਤਾਂ ਵਿਚਕਾਰ ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਯਾਨੀ ਸੋਮਵਾਰ ਨੂੰ ਸੈਂਸੈਕਸ ਅਤੇ ਨਿਫਟੀ ਨੇ ਸਪਾਟ ਸ਼ੁਰੂਆਤ ਕੀਤੀ ਅਤੇ ਅੰਤ ਵਿਚ ਗਿਰਾਵਟ ਵਿਚ ਬੰਦ ਹੋਏ। ਬੀ. ਐੱਸ. ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ 470 ਅੰਕ ਦਾ ਗੋਤਾ ਖਾ ਕੇ 48,564 ਦੇ ਪੱਧਰ 'ਤੇ, ਜਦੋਂ ਕਿ ਐੱਨ. ਐੱਸ. ਈ. ਦਾ ਨਿਫਟੀ 1 ਫ਼ੀਸਦੀ ਦੀ ਗਿਰਾਵਟ ਨਾਲ 14,281 ਦੇ ਪੱਧਰ 'ਤੇ ਹੋਇਆ।

ਸੈਂਸੈਕਸ ਵਿਚ ਸਿਰਫ਼ ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰ. ਆਈ. ਐੱਲ.), ਐੱਚ. ਡੀ. ਐੱਫ. ਸੀ. ਬੈਂਕ, ਟਾਈਟਨ ਅਤੇ ਆਈ. ਟੀ. ਸੀ. ਨੇ ਹੀ ਬੜ੍ਹਤ ਦਰਜ ਕੀਤੀ। ਉੱਥੇ ਹੀ, ਓ. ਐੱਨ. ਜੀ. ਸੀ. ਅਤੇ ਸਨ ਫਾਰਮਾ ਸਭ ਤੋਂ ਵੱਧ ਖ਼ਰਾਬ ਪ੍ਰਦਰਸ਼ਨ ਕਰਨ ਵਾਲੇ ਸ਼ੇਅਰ ਰਹੇ। 

ਇਸ ਦੇ ਨਾਲ ਹੀ ਬੀ. ਐੱਸ. ਈ. ਸੂਚੀਬੱਧ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ ਘੱਟ ਕੇ 192.70 ਲੱਖ ਕਰੋੜ ਰੁਪਏ 'ਤੇ ਆ ਗਿਆ ਅਤੇ ਨਿਵੇਸ਼ਕਾਂ ਨੂੰ ਲਗਭਗ 2.70 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ। ਉੱਥੇ ਹੀ, ਨਿਫਟੀ ਵਿਚ ਸਾਰੇ ਸੈਕਟਰਲ ਸੂਚਕ ਲਾਲ ਨਿਸ਼ਾਨ 'ਤੇ ਬੰਦ ਹੋਏ। ਭਾਰਤੀ ਬਾਜ਼ਾਰਾਂ ਵਿਚ ਇਹ ਲਗਾਤਾਰ ਦੂਜੇ ਕਾਰੋਬਾਰੀ ਦਿਨ ਗਿਰਾਵਟ ਰਹੀ। ਏਸ਼ੀਆਈ ਬਾਜ਼ਾਰਾਂ ਵਿਚ ਸੋਲ ਅਤੇ ਟੋਕੀਓ ਲਾਲ ਨਿਸ਼ਾਨ 'ਤੇ ਬੰਦ ਹੋਏ, ਜਦੋਂ ਕਿ ਸ਼ੰਘਾਈ ਅਤੇ ਹਾਂਗਕਾਂਗ ਦਾ ਹੈਂਗ ਸੇਂਗ ਹਰੇ ਨਿਸ਼ਾਨ 'ਤੇ ਬੰਦ ਹੋਏ।
 


Sanjeev

Content Editor

Related News