ਸੈਂਸੈਕਸ 400 ਅੰਕ ਤੋਂ ਵੱਧ ਦੀ ਮਜਬੂਤੀ ਨਾਲ 40,400 ਤੋਂ ਉਪਰ ਬੰਦ

10/19/2020 5:18:46 PM

ਮੁੰਬਈ— ਵਿਦੇਸ਼ਾਂ ਤੋਂ ਮਿਲੇ ਮਜਬੂਤ ਸੰਕੇਤਾਂ ਅਤੇ ਦੂਜੀ ਤਿਮਾਹੀ 'ਚ ਘਰੇਲੂ ਕੰਪਨੀਆਂ ਦੇ ਸ਼ਾਨਦਾਰ ਨਤੀਜਿਆਂ ਦੇ ਮੱਦੇਨਜ਼ਰ ਕਾਰੋਬਾਰੀ ਹਫ਼ਤੇ ਦੇ ਪਹਿਲੇ ਦਿਨ ਬਾਜ਼ਾਰ ਸ਼ਾਨਦਾਰ ਬੜ੍ਹਤ ਨਾਲ ਬੰਦ ਹੋਇਆ। ਸੈਂਸੈਕਸ 448.62 ਅੰਕ ਉੱਪਰ 40,431.60 'ਤੇ ਅਤੇ ਨਿਫਟੀ 110.60 ਅੰਕ ਵੱਧ ਕੇ 11,873.05 'ਤੇ ਬੰਦ ਹੋਇਆ। ਬਾਜ਼ਾਰ 'ਚ ਬੈਂਕਿੰਗ ਤੇ ਮੈਟਲ ਸ਼ੇਅਰਾਂ 'ਚ ਖਰੀਦਦਾਰੀ ਰਹੀ।

ਨਿਫਟੀ ਬੈਂਕ ਸੂਚਕ ਅੰਕ 699 ਅੰਕ ਦੀ ਬੜ੍ਹਤ ਨਾਲ ਬੰਦ ਹੋਇਆ, ਜਦੋਂ ਕਿ ਆਟੋ ਤੇ ਆਈ. ਟੀ. ਸ਼ੇਅਰਾਂ 'ਚ ਵਿਕਵਾਲੀ ਰਹੀ।

ਨਿਫਟੀ 'ਚ ਆਈ. ਸੀ. ਆਈ. ਸੀ. ਆਈ. ਬੈਂਕ ਦਾ ਸ਼ੇਅਰ 5 ਫੀਸਦੀ ਦੀ ਤੇਜ਼ੀ ਨਾਲ ਬੰਦ ਹੋਇਆ। ਗੇਲ ਅਤੇ ਨੈਸਲੇ ਇੰਡੀਆ ਦੇ ਸ਼ੇਅਰਾਂ 'ਚ ਵੀ 4-4 ਫੀਸਦੀ ਦੀ ਤੇਜ਼ੀ ਰਹੀ। ਉੱਥੇ ਹੀ, ਨਿਫਟੀ ਬੈਂਕ ਇੰਡੈਕਸ 'ਚ ਬੈਂਕ ਆਫ਼ ਬੜੌਦਾ ਅਤੇ ਫੈਡਰਲ ਬੈਂਕ ਦੇ ਸ਼ੇਅਰਾਂ 'ਚ ਵੀ 3-3 ਫੀਸਦੀ ਦੀ ਗਿਰਾਵਟ ਰਹੀ। ਇਸ ਤੋਂ ਇਲਾਵਾ ਦਿੱਗਜ ਟੀ. ਸੀ. ਐੱਸ. ਦਾ ਸ਼ੇਅਰ ਵੀ 1 ਫੀਸਦੀ ਹੇਠਾਂ ਬੰਦ ਹੋਇਆ।

ਸੋਮਵਾਰ ਨੂੰ ਬਾਜ਼ਾਰ 'ਚ ਆਈ ਤੇਜ਼ੀ ਨਾਲ ਬੀ. ਐੱਸ. ਈ. ਦਾ ਬਾਜ਼ਾਰ ਪੂੰਜੀਕਰਨ 159.52 ਲੱਖ ਕਰੋੜ ਰੁਪਏ 'ਤੇ ਪਹੁੰਚ ਗਿਆ। 2,817 ਕੰਪਨੀਆਂ ਦੇ ਸ਼ੇਅਰਾਂ 'ਚ ਟ੍ਰੇਡਿੰਗ ਹੋਈ। ਇਸ 'ਚ 1,492 ਕੰਪਨੀਆਂ ਦੇ ਸ਼ੇਅਰਾਂ 'ਚ ਤੇਜ਼ੀ ਅਤੇ 1,167 ਕੰਪਨੀਆਂ ਦੇ ਸ਼ੇਅਰਾਂ 'ਚ ਗਿਰਾਵਟ ਰਹੀ। 104 ਕੰਪਨੀਆਂ ਦੇ ਸ਼ੇਅਰ 1 ਸਾਲ ਦੇ ਉੱਚ ਪੱਧਰ ਅਤੇ 61 ਕੰਪਨੀਆਂ ਦੇ ਸ਼ੇਅਰ ਇਕ ਸਾਲ ਦੇ ਹੇਠਲੇ ਪੱਧਰ 'ਤੇ ਰਹੇ।


Sanjeev

Content Editor

Related News