ਸੈਂਸੈਕਸ ''ਚ ਹਲਕਾ ਉਛਾਲ, ਨਿਫਟੀ 11,350 ਤੋਂ ਉਪਰ ਬੰਦ

09/07/2020 5:43:37 PM

ਮੁੰਬਈ— ਗਲੋਬਲ ਬਾਜ਼ਾਰਾਂ ਤੋਂ ਮਿਲੇ-ਜੁਲੇ ਸੰਕੇਤਾਂ ਅਤੇ ਘਰੇਲੂ ਬਾਜ਼ਾਰ 'ਚ ਉਤਰਾਅ-ਚੜਾਅ ਭਰੇ ਕਾਰੋਬਾਰ 'ਚ ਸੈਂਸੈਕਸ ਤੇ ਨਿਫਟੀ ਨੇ ਹਲਕੀ ਬੜ੍ਹਤ ਦਰਜ ਕੀਤੀ।

ਬੀ. ਐੱਸ. ਈ. ਦਾ ਸੈਂਸੈਕਸ ਪਿਛਲੇ ਦਿਨ ਦੇ ਮੁਕਾਬਲੇ 60.05 ਅੰਕ ਯਾਨੀ 0.16 ਫੀਸਦੀ ਵੱਧ ਕੇ 38,417.23 ਦੇ ਪੱਧਰ 'ਤੇ ਬੰਦ ਹੋਇਆ।

ਉੱਥੇ ਹੀ, ਐੱਨ. ਐੱਸ. ਈ. ਦਾ ਨਿਫਟੀ 21.20 ਅੰਕ ਯਾਨੀ 0.19 ਫੀਸਦੀ ਵੱਧ ਕੇ 11,355.05 ਦੇ ਪੱਧਰ 'ਤੇ ਬੰਦ ਹੋਇਆ। ਸੈਂਸੈਕਸ ਦੀਆਂ 30 ਕੰਪਨੀਆਂ 'ਚੋਂ ਹਿੰਦੁਸਤਾਨ ਯੂਨੀਲੀਵਰ ਲਿਮਟਿਡ (ਐੱਚ. ਯੂ. ਐੱਲ.) ਨੇ ਸਭ ਤੋਂ ਵੱਧ 2 ਫੀਸਦੀ ਵਾਧਾ ਦਰਜ ਕੀਤਾ। ਟੀ. ਸੀ. ਐੱਸ., ਆਈ. ਟੀ. ਸੀ., ਏਸ਼ੀਅਨ ਪੇਂਟਸ, ਐੱਚ. ਡੀ. ਐੱਫ. ਸੀ., ਐੱਚ. ਸੀ. ਐੱਲ. ਟੈੱਕ ਅਤੇ ਨੈਸਲੇ ਇੰਡੀਆ ਵੀ ਲਾਭ 'ਚ ਰਹੇ। ਇਸ ਦੇ ਉਲਟ, ਮਹਿੰਦਰਾ ਐਂਡ ਮਹਿੰਦਰਾ, ਬਜਾਜ ਫਾਈਨੈਂਸ, ਐੱਨ. ਟੀ. ਪੀ. ਸੀ., ਅਲਟਰਾ ਟੈੱਕ ਸੀਮੈਂਟ ਅਤੇ ਓ. ਐੱਨ. ਜੀ. ਸੀ. ਦੇ ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲੀ।

ਗਲੋਬਲ ਬਾਜ਼ਾਰਾਂ ਦੀ ਗੱਲ ਕਰੀਏ ਤਾਂ ਏਸ਼ੀਆਈ ਬਾਜ਼ਾਰਾਂ 'ਚ ਸ਼ੰਘਾਈ, ਹਾਂਗਕਾਂਗ ਅਤੇ ਟੋਕੀਏ ਦੇ ਬਾਜ਼ਾਰਾਂ 'ਚ ਨੁਕਸਾਨ ਰਿਹਾ, ਜਦੋਂ ਕਿ ਸੋਲ ਦੇ ਬਾਜ਼ਾਰ ਹਰੇ ਨਿਸ਼ਾਨ 'ਤੇ ਬੰਦ ਹੋਏ। ਯੂਰਪੀ ਬਾਜ਼ਾਰਾਂ 'ਚ ਸ਼ੁਰੂਆਤ ਸਕਾਰਾਤਮਕ ਰੁਖ਼ ਨਾਲ ਹੋਈ। ਉੱਥੇ ਹੀ, ਅਮਰੀਕੀ ਬਾਜ਼ਾਰਾਂ 'ਚ ਛੁੱਟੀ ਰਹੀ।


Sanjeev

Content Editor

Related News