ਸੈਂਸੈਕਸ 394 ਅੰਕ ਡਿੱਗਾ, ਨਿਫਟੀ ਵੀ ਗਿਰਾਵਟ ਨਾਲ 11,312 'ਤੇ ਬੰਦ

08/20/2020 8:37:56 PM

ਮੁੰਬਈ— ਗਲੋਬਲ ਬਾਜ਼ਾਰਾਂ 'ਚ ਵਿਕਵਾਲੀ ਵਿਚਕਾਰ ਸੈਂਸੈਕਸ ਤੇ ਨਿਫਟੀ 'ਚ ਵੀ ਕਮਜ਼ੋਰ ਦਰਜ ਕੀਤੀ ਗਈ। ਸੈਂਸੈਕਸ 394.40 ਅੰਕ ਯਾਨੀ 1.02 ਫੀਸਦੀ ਗੋਤਾ ਲਾ ਕੇ 38,220.39 ਦੇ ਪੱਧਰ 'ਤੇ ਹੋਇਆ।

ਉੱਥੇ ਹੀ, ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 96.20 ਅੰਕ ਯਾਨੀ 0.84 ਫੀਸਦੀ ਟੁੱਟ ਕੇ 11,312.20 ਦੇ ਪੱਧਰ 'ਤੇ ਬੰਦ ਹੋਇਆ। ਸੈਂਸੈਕਸ 'ਚ ਸਭ ਤੋਂ ਵੱਧ ਨੁਕਸਾਨ ਐੱਚ. ਡੀ. ਐੱਫ. ਸੀ. ਨੇ ਦਰਜ ਕੀਤਾ, ਕੰਪਨੀ ਦਾ ਸ਼ੇਅਰ 2 ਫੀਸਦੀ ਤੋਂ ਹੇਠਾਂ ਆ ਗਿਆ। ਇਸ ਤੋਂ ਇਲਾਵਾ ਐਕਸਿਸ ਬੈਂਕ, ਭਾਰਤੀ ਏਅਰਟੈਲ, ਮਹਿੰਦਰਾ ਐਂਡ ਮਹਿੰਦਰਾ, ਰਿਲਾਇੰਸ ਇੰਡਸਟਰੀਜ਼, ਆਈ. ਸੀ. ਆਈ. ਸੀ. ਆਈ. ਬੈਂਕ, ਇੰਡਸਇੰਡ ਬੈਂਕ ਅਤੇ ਟਾਈਟਨ ਦੇ ਸ਼ੇਅਰ ਵੀ ਗਿਰਾਵਟ 'ਚ ਰਹੇ। ਦੂਜੇ ਪਾਸੇ, ਐੱਨ. ਟੀ. ਪੀ. ਸੀ., ਓ. ਐੱਨ. ਜੀ. ਸੀ., ਪਾਵਰ ਗਰਿੱਡ ਅਤੇ ਟਾਟਾ ਸਟੀਲ ਹਰੇ ਨਿਸ਼ਾਨ 'ਚ ਰਹੇ।

ਗਲੋਬਲ ਬਾਜ਼ਾਰਾਂ 'ਤੇ ਅਮਰੀਕੀ ਫੈਡਰਲ ਰਿਜ਼ਰਵ ਦੇ ਅਰਥਵਿਵਸਥਾ ਨੂੰ ਲੈ ਕੇ ਟਿੱਪਣੀ, ਅਮਰੀਕਾ-ਚੀਨ ਵਿਚਕਾਰ ਤਣਾਅ ਅਤੇ ਕੋਰੋਨਾ ਵਾਇਰਸ ਸੰਕਰਮਣ ਨਵੇਂ ਖੇਤਰਾਂ 'ਚ ਫੈਲਣ ਨਾਲ ਬਾਜ਼ਾਰ 'ਤੇ ਅਸਰ ਪਿਆ। ਫੈਡਰਲ ਰਿਜ਼ਰਵ ਦੀ ਬੈਠਕ ਦੇ ਵੇਰਵੇ ਅਨੁਸਾਰ ਨੀਤੀ ਨਿਰਮਾਤਾ ਅਰਥਵਿਵਸਥਾ ਬਾਰੇ ਕੋਈ ਅਨੁਮਾਨ ਜਤਾਉਣ ਨੂੰ ਲੈ ਕੇ ਖੁਦ ਨੂੰ ਅਸਮਰਥ ਮਹਿਸੂਸ ਕਰ ਰਹੇ ਹਨ। ਅਸਲ 'ਚ ਇਹ ਕੋਰੋਨਾ ਵਾਇਰਸ ਦੀ ਸਥਿਤੀ 'ਤੇ ਨਿਰਭਰ ਕਰਦਾ ਹੈ।


Sanjeev

Content Editor

Related News