ਸੈਂਸੈਕਸ ''ਚ 700 ਅੰਕ ਤੋਂ ਵੱਧ ਦਾ ਉਛਾਲ, ਨਿਫਟੀ 11,000 ਤੋਂ ਪਾਰ

08/04/2020 5:19:51 PM

ਮੁੰਬਈ— ਵਿਦੇਸ਼ਾਂ ਤੋਂ ਮਿਲੇ ਸਕਾਰਾਤਮਕ ਸੰਕੇਤਾਂ ਵਿਚਕਾਰ ਊਰਜਾ ਖੇਤਰ 'ਚ ਜ਼ਬਰਦਸਤ ਖਰੀਦਦਾਰੀ ਨਾਲ ਘਰੇਲੂ ਬਾਜ਼ਾਰ ਚਾਰ ਦਿਨ ਦੀ ਗਿਰਾਵਟ ਤੋਂ ਉਭਰਦੇ ਹੋਏ ਅੱਜ ਦੋ ਫੀਸਦੀ ਦੀ ਬੜ੍ਹਤ 'ਚ ਬੰਦ ਹੋਏ।

ਬੀ. ਐੱਸ. ਈ. ਦਾ ਸੈਂਸੈਕਸ 748.31 ਅੰਕ ਯਾਨੀ 2.03 ਫੀਸਦੀ ਦੀ ਛਲਾਂਗ ਲਾ ਕੇ 37,687.91 ਦੇ ਪੱਧਰ ਅਤੇ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਨਿਫਟੀ 211.25 ਅੰਕ ਯਾਨੀ 1.94 ਫੀਸਦੀ ਦੀ ਮਜਬੂਤੀ ਨਾਲ 11,102.85 ਦੇ ਪੱਧਰ 'ਤੇ ਪਹੁੰਚ ਗਿਆ।

ਆਨਲਾਈਨ ਫਾਰਮਾ ਕੰਪਨੀ ਨੇਟਮੈਡਸ ਦੀ ਰਿਲਾਇੰਸ ਇੰਡਸਟਰੀਜ਼ ਵੱਲੋਂ ਖਰੀਦ ਦੀਆਂ ਖਬਰਾਂ ਨਾਲ ਰਿਲਾਇੰਸ ਦੇ ਸ਼ੇਅਰ 7 ਫੀਸਦੀ ਤੋਂ ਜ਼ਿਆਦਾ ਉਛਲ ਗਏ। ਐੱਚ. ਡੀ. ਐੱਫ. ਸੀ. ਬੈਂਕ ਦਾ ਸ਼ੇਅਰ ਤਕਰੀਬਨ 4 ਫੀਸਦੀ ਅਤੇ ਮਾਰੂਤੀ ਸੁਜ਼ੂਕੀ ਦਾ ਤਿੰਨ ਫੀਸਦੀ ਤੋਂ ਵੱਧ ਚੜ੍ਹਿਆ। ਆਈ. ਟੀ. ਕੰਪਨੀ 'ਚ ਵਿਕਵਾਲੀ ਵਿਚਕਾਰ ਟੈੱਕ ਮਹਿੰਦਰਾ ਦਾ ਸ਼ੇਅਰ ਪੌਣੇ ਤਿੰਨ ਫੀਸਦੀ ਦੀ ਗਿਰਾਵਟ 'ਚ ਰਿਹਾ। ਇਸ ਤੋਂ ਇਲਾਵਾ ਦਰਮਿਆਨੀ ਤੇ ਛੋਟੀ ਕੰਪਨੀਆਂ 'ਚ ਵੀ ਨਿਵੇਸ਼ਕਾਂ ਨੇ ਖਰੀਦਦਾਰੀ ਕੀਤੀ। ਬੀ. ਐੱਸ. ਈ. ਦਾ ਮਿਡ ਕੈਪ 1.02 ਫੀਸਦੀ ਚੜ੍ਹ ਕੇ 13,856.44 ਅਤੇ ਸਮਾਲਕੈਪ 1.23 ਫੀਸਦੀ ਦੀ ਤੇਜ਼ੀ ਨਾਲ 13,316.96 ਦੇ ਪੱਧਰ 'ਤੇ ਪਹੁੰਚ ਗਿਆ। ਏਸ਼ੀਆਈ ਬਾਜ਼ਾਰਾਂ 'ਚ ਤੇਜ਼ੀ ਰਹੀ।

ਹਾਂਗਕਾਂਗ ਦਾ ਹੈਂਗ ਸੇਂਦ ਦੋ ਫੀਸਦੀ, ਜਾਪਾਨ ਦਾ ਨਿੱਕੇਈ 1.70 ਫੀਸਦੀ, ਦੱਖਣੀ ਕੋਰੀਆ ਦਾ ਕੋਸਪੀ 1.29 ਫੀਸਦੀ ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ 0.11 ਫੀਸਦੀ ਦੀ ਬੜ੍ਹਤ 'ਚ ਬੰਦ ਹੋਇਆ। ਯੂਰਪੀ ਬਾਜ਼ਾਰਾਂ 'ਚ ਮਿਲਿਆ-ਜੁਲਿਆ ਰੁਖ਼ ਰਿਹਾ। ਸ਼ੁਰੂਆਤੀ ਕਾਰੋਬਾਰ 'ਚ ਜਰਮਨੀ ਦਾ ਡੈਕਸ 0.40 ਫੀਸਦੀ ਡਿੱਗ ਗਿਆ, ਜਦੋਂ ਕਿ ਬ੍ਰਿਟੇਨ ਦਾ ਐੱਫ. ਟੀ. ਐੱਸ. ਈ. 0.04 ਫੀਸਦੀ ਮਜਬੂਤ ਹੋਇਆ।


Sanjeev

Content Editor

Related News