ਸੈਂਸੈਕਸ ''ਚ 558 ਅੰਕ ਦਾ ਜ਼ੋਰਦਾਰ ਉਛਾਲ, ਨਿਫਟੀ 11,300 ''ਤੇ ਪੁੱਜਾ

07/28/2020 5:48:22 PM

ਮੁੰਬਈ— ਗਲੋਬਲ ਬਾਜ਼ਾਰਾਂ ਤੋਂ ਮਿਲੇ ਮਜਬੂਤ ਸੰਕੇਤਾਂ ਵਿਚਕਾਰ ਸੈਂਸੈਕਸ ਤੇ ਨਿਫਟੀ ਮੰਗਲਵਾਰ ਨੂੰ ਸ਼ਾਨਦਾਰ ਬੜ੍ਹਤ 'ਚ ਬੰਦ ਹੋਏ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਸੈਂਸੈਕਸ 558 ਅੰਕ ਯਾਨੀ 1.47 ਫੀਸਦੀ ਵੱਧ ਕੇ 38,498.95 ਦੇ ਪੱਧਰ 'ਤੇ ਬੰਦ ਹੋਇਆ। ਇਕੁਇਟੀ ਬਾਜ਼ਾਰ 'ਚ ਖਰੀਦਦਾਰੀ ਵਧਣ ਨਾਲ ਕਾਰੋਬਾਰ ਦੌਰਾਨ ਇਕ ਸਮੇਂ ਸੈਂਸੈਕਸ ਨੇ 38,555 ਦਾ ਪੱਧਰ ਵੀ ਪਾਰ ਕੀਤਾ।

ਉੱਥੇ ਹੀ, ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸਟਾਕਸ ਵਾਲਾ ਪ੍ਰਮੁੱਖ ਸੂਚਕ ਨਿਫਟੀ 168.75 ਅੰਕ ਯਾਨੀ 1.52 ਫੀਸਦੀ ਦੀ ਬੜ੍ਹਤ ਨਾਲ 11,300.55 ਦੇ ਪੱਧਰ 'ਤੇ ਬੰਦ ਹੋਇਆ।

ਸੈਂਸੈਕਸ 'ਚ 30 'ਚੋਂ ਸਿਰਫ ਪੰਜ ਸਟਾਕਸ ਹੀ ਨੁਕਸਾਨ 'ਚ ਰਹੇ। ਹਰੇ ਨਿਸ਼ਾਨ 'ਤੇ ਰਹੇ ਸਟਾਕਸ 'ਚ ਟੀ. ਸੀ. ਐੱਸ., ਕੋਟਕ ਮਹਿੰਦਰਾ, ਮਹਿੰਦਰਾ ਐਂਡ ਮਹਿੰਦਰਾ, ਅਲਟ੍ਰਾਟੈਕ ਸੀਮੈਂਟ, ਮਾਰੂਤੀ, ਇੰਡਸਇੰਡ ਬੈਂਕ ਅਤੇ ਬਜਾਜ ਆਟੋ ਪ੍ਰਮੁੱਖ ਸਨ। ਉੱਥੇ ਹੀ, ਇਸ ਤੋਂ ਉਲਟ ਆਈ. ਸੀ. ਆਈ. ਸੀ. ਆਈ. ਬੈਂਕ, ਏਸ਼ੀਅਨ ਪੇਂਟਸ, ਓ. ਐੱਨ. ਜੀ. ਸੀ. ਅਤੇ ਆਈ. ਟੀ. ਸੀ. ਨੁਕਸਾਨ 'ਚ ਬੰਦ ਹੋਏ। ਗਲੋਬਲ ਬਾਜ਼ਾਰਾਂ ਦੀ ਗੱਲ ਕਰੀਏ ਤਾਂ ਅਮਰੀਕੀ ਬਾਜ਼ਾਰਾਂ ਦੇ ਮਜਬੂਤੀ 'ਚ ਰਹਿਣ ਨਾਲ ਏਸ਼ੀਆਈ ਬਾਜ਼ਾਰਾਂ 'ਚ ਤੇਜ਼ੀ ਦਰਜ ਕੀਤੀ ਗਈ। ਵਿਦੇਸ਼ੀ ਕਰੰਸੀ ਬਾਜ਼ਾਰ 'ਚ ਭਾਰਤੀ ਕਰੰਸੀ ਅਮਰੀਕੀ ਡਾਲਰ ਦੇ ਮੁਕਾਬਲੇ 74.84 ਰੁਪਏ ਪ੍ਰਤੀ ਡਾਲਰ 'ਤੇ ਲਗਭਗ ਸਥਿਰ ਰਹੀ। ਤੇਲ ਬਾਜ਼ਾਰ 'ਚ ਬ੍ਰੈਂਟ ਕੱਚੇ ਤੇਲ ਦੀ ਕੀਮਤ 0.07 ਫੀਸਦੀ ਡਿੱਗ ਕੇ 43.87 ਡਾਲਰ ਪ੍ਰਤੀ ਬੈਰਲ 'ਤੇ ਰਹੀ।


Sanjeev

Content Editor

Related News