ਸੈਂਸੈਕਸ 'ਚ ਹਲਕੀ ਗਿਰਾਵਟ, ਨਿਫਟੀ 11,200 ਤੋਂ ਹੇਠਾਂ ਬੰਦ

07/24/2020 5:25:43 PM

ਮੁੰਬਈ— ਗਲੋਬਲ ਪੱਧਰ ਤੋਂ ਮਿਲੇ ਨਾਂ-ਪੱਖੀ ਸੰਕੇਤਾਂ ਦੇ ਨਾਲ ਹੀ ਘਰੇਲੂ ਪੱਧਰ 'ਤੇ ਕੋਰੋਨਾ ਵਾਇਰਸ ਸੰਕ੍ਰਮਿਤਾਂ ਦੀ ਵਧ ਰਹੀ ਗਿਣਤੀ ਕਾਰਨ ਬਾਜ਼ਾਰ 'ਚ ਅੱਜ ਮੁਨਾਫਾਵਸੂਲੀ ਦੇਖਣ ਨੂੰ ਮਿਲੀ।

ਸੈਂਸੈਕਸ 11.57 ਅੰਕ ਦੀ ਮਾਮੂਲੀ ਗਿਰਾਵਟ ਨਾਲ 38,128.90 ਦੇ ਪੱਧਰ 'ਤੇ, ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਨਿਫਟੀ 21.30 ਅੰਕ ਡਿੱਗ ਕੇ 11,194.15 ਦੇ ਪੱਧਰ 'ਤੇ ਬੰਦ ਹੋਇਆ।

ਦਿੱਗਜ ਕੰਪਨੀਆਂ ਦੇ ਸ਼ੇਅਰ 'ਚ ਹੋਈ ਵਿਕਰੀ ਦਾ ਅਸਰ ਛੋਟੇ ਅਤੇ ਦਰਮਿਆਨੀ ਕੰਪਨੀਆਂ 'ਤੇ ਵੀ ਦੇਖਣ ਨੂੰ ਮਿਲਿਆ। ਬੀ. ਐੱਸ. ਈ. ਮਿਡਕੈਪ 'ਚ 0.59 ਫੀਸਦੀ ਦੀ ਗਿਰਾਵਟ ਆਈ ਅਤੇ ਇਹ 13702.55 'ਤੇ ਰਿਹਾ। ਸਮਾਲਕੈਪ 0.23 ਫੀਸਦੀ ਦੀ ਗਿਰਾਵਟ ਨਾਲ 12966.55 ਦੇ ਪੱਧਰ 'ਤੇ ਬੰਦ ਹੋਇਆ। ਬੀ. ਐੱਸ. ਈ. 'ਚ ਸ਼ਾਮਲ ਸਮੂਹਾਂ 'ਚ ਐਨਰਜ਼ੀ 2.90 ਫੀਸਦੀ, ਆਈ.  ਟੀ. 'ਚ 1.33 ਫੀਸਦੀ ਅਤੇ ਟੈੱਕ 'ਚ 0.76 ਫੀਸਦੀ ਦੀ ਤੇਜ਼ੀ ਆਈ, ਜਦੋਂ ਕਿ ਬਾਕੀ ਗਿਰਾਵਟ 'ਚ ਸਨ। ਬੀ. ਐੱਸ. ਈ. 'ਚ ਸ਼ਾਮਲ ਕੰਪਨੀਆਂ 'ਚੋਂ 2796 'ਚ ਕਾਰੋਬਾਰ ਹੋਇਆ, ਜਿਨ੍ਹਾਂ 'ਚੋਂ 1584 ਗਿਰਾਵਟ 'ਚ ਅਤੇ 1065 ਲਾਭ 'ਚ ਸਨ, ਜਦੋਂਕਿ 147 'ਚ ਕੋਈ ਬਦਲਾਅ ਨਹੀਂ ਹੋਇਆ।


Sanjeev

Content Editor

Related News