ਲਗਾਤਾਰ ਪੰਜਵੇਂ ਦਿਨ ਬਾਜ਼ਾਰ 'ਚ ਬਡ਼੍ਹਤ, ਸੈਂਸੈਕਸ 36,600 ਤੋਂ ਪਾਰ ਬੰਦ

07/07/2020 5:11:45 PM

ਮੁੰਬਈ— ਬੈਂਕਿੰਗ, ਵਿੱਤ, ਆਈ. ਟੀ. ਅਤੇ ਤਕਨੀਕੀ ਕੰਪਨੀਆਂ 'ਚ ਖਰੀਦ ਨਾਲ ਅੱਜ ਲਗਾਤਾਰ ਪੰਜਵੇਂ ਦਿਨ ਬਾਜ਼ਾਰ ਮਜਬੂਤੀ 'ਚ ਬੰਦ ਹੋਇਆ। ਬੀ. ਐੱਸ. ਈ. ਦਾ ਸੈਂਸੈਕਸ 187.24 ਅੰਕ ਯਾਨੀ 0.51 ਫੀਸਦੀ ਦੀ ਤੇਜ਼ੀ ਨਾਲ 36,674.52 ਦੇ ਪੱਧਰ 'ਤੇ, ਜਦੋਂ ਕਿ ਨਿਫਟੀ 36 ਅੰਕ ਯਾਨੀ 0.33 ਫੀਸਦੀ ਦੀ ਬੜ੍ਹਤ ਨਾਲ 10,799.65 ਦੇ ਪੱਧਰ 'ਤੇ ਬੰਦ ਹੋਇਆ। ਇਹ ਦੋਹਾਂ ਸੂਚਕਾਂ ਦਾ ਚਾਰ ਮਹੀਨੇ ਦਾ ਉੱਚਾ ਪੱਧਰ ਹੈ।
 

ਬਾਜ਼ਰ 'ਚ ਸਵੇਰੇ ਤੇਜ਼ੀ ਰਹੀ। ਬੈਂਕਿੰਗ ਤੇ ਵਿੱਤੀ ਕੰਪਨੀਆਂ ਦੇ ਨਾਲ ਹੀ ਆਈ. ਟੀ. ਤੇ ਟੈੱਕ ਖੇਤਰ ਦੀਆਂ ਕੰਪਨੀਆਂ 'ਚ ਵੀ ਨਿਵੇਸ਼ਕਾਂ ਨੇ ਖਰੀਦ ਕੀਤੀ ਪਰ ਊਰਜਾ ਅਤੇ ਤੇਲ ਤੇ ਗੈਸ ਖੇਤਰ ਨੇ ਬਾਜ਼ਾਰ 'ਤੇ ਦਬਾਅ ਬਣਾਇਆ। ਕਾਰੋਬਾਰ ਵਿਚਕਾਰ ਡਿੱਗਣ ਤੋਂ ਬਾਅਦ ਦਪਹਿਰ ਬਾਅਦ ਬਾਜ਼ਾਰ ਨੇ ਫਿਰ ਵਾਪਸੀ ਕੀਤੀ ਤੇ ਹਰੇ ਨਿਸ਼ਾਨ 'ਤੇ ਬੰਦ ਹੋਇਆ। ਬਜਾਜ, ਆਈ. ਸੀ. ਆਈ. ਸੀ. ਆਈ. ਬੈਂਕ, ਬਜਾਜ ਫਾਈਨੈਂਸ ਤੇ ਐੱਚ. ਡੀ. ਐੱਫ. ਸੀ. ਨਾਲ ਬਾਜ਼ਾਰ ਨੂੰ ਸਮਰਥਨ ਮਿਲਿਆ।

ਦੂਜੇ ਪਾਸੇ, ਰਿਲਾਇੰਸ ਇੰਡਸਟਰੀਜ਼ ਅਤੇ ਆਈ. ਟੀ. ਸੀ. ਵਰਗੀਆਂ ਦਿੱਗਜ ਕੰਪਨੀਆਂ ਕਾਰਨ ਬਾਜ਼ਾਰਾਂ 'ਤੇ ਦਬਾਅ ਰਿਹਾ। ਨਿਵੇਸ਼ਕ ਮੱਧਮ ਅਤੇ ਛੋਟੀਆਂ ਕੰਪਨੀਆਂ 'ਚ ਵੀ ਖਰੀਦਦਾਰ ਰਹੇ। ਬੀ. ਐੱਸ. ਈ. ਮਿਡ ਕੈਪ 0.58 ਫੀਸਦੀ, ਸਮਾਲ ਕੈਪ 0.57 ਫੀਸਦੀ ਦੀ ਮਜਬੂਤੀ 'ਚ ਬੰਦ ਹੋਏ। ਸੈਂਸੈਕਸ 'ਚ ਬਜਾਜ ਫਾਈਨੈਂਸ ਦਾ ਸ਼ੇਅਰ ਤਕਰੀਬਨ 8 ਫੀਸਦੀ ਤੱਕ ਚੜ੍ਹਿਆ। ਇੰਡਸਇੰਡ ਬੈਂਕ 'ਚ 6 ਫੀਸਦੀ, ਬਜਾਜ ਫਿਨਸਰਵ 'ਚ ਤਕਰੀਬਨ 5 ਫੀਸਦੀ ਦੀ ਤੇਜ਼ੀ ਰਹੀ। ਸਟਾਕ ਮਾਰਕੀਟ ਕੋਲ ਮੌਜੂਦ ਆਰਜ਼ੀ ਅੰਕੜਿਆਂ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕ ਸੋਮਵਾਰ ਨੂੰ ਪੂੰਜੀ ਬਾਜ਼ਾਰ 'ਚ ਸ਼ੁੱਧ ਖਰੀਦਦਾਰ ਸਨ ਅਤੇ 348.35 ਕਰੋੜ ਰੁਪਏ ਦੇ ਸ਼ੇਅਰ ਖਰੀਦੇ।


Sanjeev

Content Editor

Related News