ਸੇਬੀ ਦੇ ਚੇਅਰਮੈਨ ਤਿਆਗੀ ਦਾ ਕਾਰਜਕਾਲ 18 ਮਹੀਨੇ ਵਧਾਉਣ ਨੂੰ ਝੰਡੀ

08/05/2020 8:33:15 PM

ਨਵੀਂ ਦਿੱਲੀ— ਭਾਰਤੀ ਸਕਿਓਰਿਟੀ ਤੇ ਐਕਸਚੇਂਜ ਬੋਰਡ (ਸੇਬੀ) ਦੇ ਚੇਅਰਮੈਨ ਅਜੇ ਤਿਆਗੀ ਦਾ ਕਾਰਜਕਾਲ ਬੁੱਧਵਾਰ ਨੂੰ 18 ਮਹੀਨੇ ਵਧਾ ਕੇ ਫਰਵਰੀ 2022 ਤੱਕ ਕਰ ਦਿੱਤਾ ਗਿਆ ਹੈ। ਅਮਲਾ ਮੰਤਰਾਲਾ ਦੇ ਆਦੇਸ਼ 'ਚ ਇਹ ਕਿਹਾ ਗਿਆ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੇ ਮੰਤਰੀ ਮੰਡਲ ਦੀ ਨਿਯੁਕਤੀ ਕਮੇਟੀ ਨੇ ਤਿਆਗੀ ਦਾ ਕਾਰਜਕਾਲ 18 ਲਈ ਵਧਾਉਣ ਲਈ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਦਾ ਕਾਰਕਾਲ 1 ਸਤੰਬਰ 2020 ਤੋਂ 28 ਫਰਵਰੀ 2022 ਤੱਕ ਲਈ ਵਧਾ ਗਿਆ ਹੈ। ਤਿਆਗੀ ਹਿਮਾਚਲ ਪ੍ਰਦੇਸ਼ ਕੈਡਰ ਦੇ 1984 ਬੈਚ ਦੇ ਆਈ. ਪੀ. ਐੱਸ. ਅਧਿਕਾਰੀ (ਰਿਟਾਇਰਡ) ਹਨ। ਉਨ੍ਹਾਂ ਨੂੰ ਤਿੰਨ ਸਾਲ ਲਈ ਮਾਰਚ 2017 'ਚ ਸੇਬੀ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਨੂੰ ਇਸ ਸਾਲ ਮਾਰਚ 'ਚ 6 ਮਹੀਨੇ ਤੱਕ ਲਈ ਸੇਵਾ ਵਿਸਥਾਰ ਦਿੱਤਾ ਗਿਆ ਸੀ।

Sanjeev

This news is Content Editor Sanjeev