ਸੂਚੀਬੱਧ ਕੰਪਨੀਆਂ ਨੂੰ ਇਹ ਜਾਣਕਾਰੀ ਸ਼ੇਅਰ ਬਾਜ਼ਾਰ ਨਾਲ ਸਾਂਝਾ ਕਰਨ ਦਾ ਹੁਕਮ

10/10/2020 8:37:31 PM

ਨਵੀਂ ਦਿੱਲੀ– ਭਾਰਤੀ ਸਿਕਿਓਰਿਟੀਜ਼ ਅਤੇ ਐਕਸਚੇਂਜ ਬੋਰਡ (ਸੇਬੀ) ਨੇ ਸੂਚੀਬੱਧ ਕੰਪਨੀਆਂ ਨੂੰ ਉਨ੍ਹਾਂ ਦੇ ਖਾਤਿਆਂ ’ਚ ਫਾਰੈਂਸਿਕ ਆਡਿਟ ਸ਼ੁਰੂ ਹੋਣ ਦੀ ਜਾਣਕਾਰੀ ਸ਼ੇਅਰ ਬਾਜ਼ਾਰਾਂ ਨਾਲ ਸਾਂਝਾ ਕਰਨ ਲਈ ਕਿਹਾ ਹੈ।

ਇਸ ਦਾ ਮਕਸਦ ਜਾਣਕਾਰੀਆਂ ਮਿਲਣ ’ਚ ਆ ਰਹੀਆਂ ਖਾਮੀਆਂ ਨੂੰ ਦੂਰ ਕਰਨਾ ਹੈ। ਸੇਬੀ ਵਲੋਂ ਇਹ ਕਦਮ ਪਿਛਲੇ ਮਹੀਨੇ ਉਸ ਦੇ ਬੋਰਡ ਆਫ ਡਾਇਰੈਕਟੋਰੇਟ ਵਲੋਂ ਇਸ ਸਬੰਧ ’ਚ ਇਕ ਪ੍ਰਸਤਾਵ ਨੂੰ ਹਰੀ ਝੰਡੀ ਦਿਖਾਉਣ ਤੋਂ ਬਾਅਦ ਚੁੱਕਿਆ ਗਿਆ ਹੈ।

ਸੇਬੀ ਨੇ ਇਕ ਨੋਟੀਫਿਕੇਸ਼ਨ ਜਾਰੀ ਕਰ ਕੇ ਕਿਹਾ ਕਿ ਸੂਚੀਬੱਧ ਕੰਪਨੀਆਂ ਨੂੰ ਫਾਰੈਂਸਿਕ ਆਡਿਟ ਸ਼ੁਰੂ ਹੋਣ ਦੀ ਜਾਣਕਾਰੀ ਜਨਤਕ ਕਰਨੀ ਹੋਵੇਗੀ। ਇਸ ਦੇ ਨਾਲ ਹੀ ਉਸ ਨੂੰ ਇਸ ਤਰ੍ਹਾਂ ਦਾ ਆਡਿਟ ਕਰਨ ਵਾਲੀ ਕੰਪਨੀ ਦੀ ਵੀ ਜਾਣਕਾਰੀ ਦੇਣੀ ਹੋਵੇਗੀ। ਨਾਲ ਹੀ ਇਸ ਦਾ ਕਾਰਣ ਮੁਹੱਈਆ ਹੋਣ ’ਤੇ ਉਹ ਵੀ ਸ਼ੇਅਰ ਬਾਜ਼ਾਰਾਂ ਨੂੰ ਦੱਸਣਾ ਹੋਵੇਗਾ। ਇਸ ਤੋਂ ਬਾਅਦ ਕੰਪਨੀਆਂ ਨੂੰ ਫਾਰੈਂਸਿਕ ਆਡਿਟ ਦੀ ਅੰਤਮ ਰਿਪੋਰਟ ਵੀ ਜਨਤਕ ਕਰਨੀ ਹੋਵੇਗੀ।


Sanjeev

Content Editor

Related News