ਅਮਰੀਕੀ ਬਾਜ਼ਾਰ ਹਰੇ ਨਿਸ਼ਾਨ ''ਤੇ ਬੰਦ, S&P 500 ਜਲਦ ਪਹੁੰਚੇਗਾ ਰਿਕਾਰਡ ''ਤੇ

08/21/2018 8:03:48 AM

ਵਾਸ਼ਿੰਗਟਨ— ਸੋਮਵਾਰ ਦੇ ਕਾਰੋਬਾਰ 'ਚ ਅਮਰੀਕੀ ਬਾਜ਼ਾਰ ਹਰੇ ਨਿਸ਼ਾਨ 'ਤੇ ਬੰਦ ਹੋਏ ਹਨ। ਨੈਟਫਲਿਕਸ ਦੇ ਸਟਾਕਸ 'ਚ ਤੇਜ਼ੀ ਨਾਲ ਬਾਜ਼ਾਰ ਨੂੰ ਤੇਜ਼ੀ 'ਚ ਬਣੇ ਰਹਿਣ ਦਾ ਸਹਾਰਾ ਮਿਲਿਆ। ਐੱਸ. ਐਂਡ ਪੀ.-500 ਇੰਡੈਕਸ 0.2 ਫੀਸਦੀ ਚੜ੍ਹ ਕੇ 2,857.05 ਦੇ ਪੱਧਰ 'ਤੇ ਬੰਦ ਹੋਇਆ ਅਤੇ ਜਨਵਰੀ ਦੇ ਰਿਕਾਰਡ ਤੋਂ ਹੁਣ ਇਹ ਸਿਰਫ 0.6 ਫੀਸਦੀ ਦੇ ਫਰਕ ਨਾਲ ਪਿੱਛੇ ਹੈ।

ਇਸ ਦੌਰਾਨ ਡਾਓ ਜੋਂਸ 'ਚ 89.37 ਅੰਕ ਦੀ ਤੇਜ਼ੀ ਦੇਖਣ ਨੂੰ ਮਿਲੀ ਅਤੇ ਇਹ 25,758.69 ਦੇ ਪੱਧਰ 'ਤੇ ਬੰਦ ਹੋਇਆ। ਨਾਈਕ ਦੇ ਸਟਾਕਸ ਨੇ ਡਾਓ ਜੋਂਸ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕਾਰੋਬਾਰ 'ਚ ਨਾਈਕ ਦੇ ਸਟਾਕਸ 'ਚ 3.1 ਫੀਸਦੀ ਦੀ ਤੇਜ਼ੀ ਦੇਖਣ ਨੂੰ ਮਿਲੀ। ਇਸ ਦੇ ਇਲਾਵਾ ਨੈਟਫਲਿਕਸ ਦੇ ਸਟਾਕਸ 'ਚ ਤੇਜ਼ੀ ਨਾਲ ਨੈਸਡੈਕ ਕੰਪੋਜ਼ਿਟ 0.1 ਫੀਸਦੀ ਵਧ ਕੇ 7,821.01 ਦੇ ਪੱਧਰ 'ਤੇ ਬੰਦ ਹੋਇਆ। ਨੈਟਫਲਿਕਸ ਵੱਲੋਂ ਆਪਣੇ ਪਲੇਟਫਾਰਮ 'ਤੇ ਵਿਗਿਆਪਨਾਂ ਦੀ ਟੈਸਟਿੰਗ ਦੀ ਪੁਸ਼ਟੀ ਕਰਨ ਦੇ ਬਾਅਦ ਉਸ ਦੇ ਸ਼ੇਅਰਾਂ 'ਚ ਤੇਜ਼ੀ ਦੇਖਣ ਨੂੰ ਮਿਲੀ। ਹਾਲਾਂਕਿ ਫੇਸਬੁੱਕ ਦੇ ਸਟਾਕਸ 'ਚ ਗਿਰਾਵਟ ਕਾਰਨ ਨੈਸਡੈਕ ਕੰਪੋਜ਼ਿਟ 'ਤੇ ਦਬਾਅ ਰਿਹਾ।