ਸ਼ੁੱਕਰਵਾਰ ਲਾਲ ਨਿਸ਼ਾਨ 'ਤੇ ਬੰਦ ਹੋਏ USA ਬਾਜ਼ਾਰ, ਡਾਓ 34 ਅੰਕ ਡਿੱਗਾ

06/22/2019 1:47:05 PM

ਵਾਸ਼ਿੰਗਟਨ— ਸ਼ੁੱਕਰਵਾਰ ਨੂੰ ਅਮਰੀਕੀ ਬਾਜ਼ਾਰ ਗਿਰਾਵਟ 'ਚ ਬੰਦ ਹੋਏ। ਕਾਰੋਬਾਰ ਦੌਰਾਨ ਰਿਕਾਰਡ ਹਾਈ 'ਤੇ ਪੁੱਜਾ ਐੱਸ. ਐਂਡ. ਪੀ.-500 ਇੰਡੈਕਸ ਵੀ ਲਾਲ ਨਿਸ਼ਾਨ 'ਤੇ ਜਾ ਡਿੱਗਾ।


ਡਾਓ ਜੋਂਸ 34.04 ਅੰਕ ਦੀ ਗਿਰਾਵਟ ਨਾਲ 26,719 ਦੇ ਪੱਧਰ 'ਤੇ ਬੰਦ ਹੋਇਆ। ਉੱਥੇ ਹੀ, ਕਾਰੋਬਾਰ ਦੌਰਾਨ 2,964.15 ਦਾ ਆਲਟਾਈਮ ਹਾਈ ਪੱਧਰ ਦਰਜ ਕਰਨ ਮਗਰੋਂ ਐੱਸ. ਐਂਡ ਪੀ.-500 ਇੰਡੈਕਸ 0.1 ਫੀਸਦੀ ਦੀ ਕਮਜ਼ੋਰੀ ਨਾਲ 2,950.46 ਦੇ ਪੱਧਰ 'ਤੇ ਬੰਦ ਹੋਇਆ। ਇਸ ਦੇ ਇਲਾਵਾ ਨੈਸਡੈਕ ਕੰਪੋਜ਼ਿਟ 0.2 ਫੀਸਦੀ ਡਿੱਗ ਕੇ 8,031.71 'ਤੇ ਬੰਦ ਹੋਇਆ।

ਦਰਅਸਲ, ਬਾਜ਼ਾਰ 'ਚ ਤੇਜ਼ੀ 'ਚ ਕਾਰੋਬਾਰ ਕਰ ਰਿਹਾ ਸੀ ਪਰ ਇਸ ਵਿਚਕਾਰ ਖਬਰ ਮਿਲੀ ਕਿ ਕਾਮਰਸ ਵਿਭਾਗ ਨੇ ਪੰਜ ਚਾਈਨਿਜ਼ ਕੰਪਨੀਆਂ 'ਤੇ ਯੂ. ਐੱਸ. ਤਕਨਾਲੋਜੀ ਫਰਮਾਂ ਕੋਲੋਂ ਸਮਾਨ ਬਿਨਾਂ ਮਨਜ਼ੂਰੀ ਖਰੀਦਣ 'ਤੇ ਪਾਬੰਦੀ ਲਾ ਦਿੱਤੀ ਹੈ। ਇਸ ਖਬਰ ਨਾਲ ਚਿਪ ਸਟਾਕਸ ਡਿੱਗ ਗਏ। ਮਾਈਕਰੋਨ ਤਕਨਾਲੋਜੀ 'ਚ 2.6 ਫੀਸਦੀ ਤਕ ਦੀ ਗਿਰਾਵਟ ਦਰਜ ਕੀਤੀ ਗਈ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਜਾਰੀ ਹੋਈ ਫੈਡਰਲ ਰਿਜ਼ਰਵ ਦੀ ਪਾਲਿਸੀ ਮਗਰੋਂ ਬਾਜ਼ਾਰ ਦੀ ਧਾਰਨਾ ਮਜ਼ਬੂਤੀ ਹੋਈ ਸੀ ਤੇ ਦੋ ਦਿਨ ਪਹਿਲਾਂ ਬਾਜ਼ਾਰ 'ਚ ਕਾਰੋਬਾਰ ਹਰੇ ਨਿਸ਼ਾਨ 'ਚ ਰਿਹਾ ਸੀ।