SGX ਨਿਫਟੀ ਹੇਠਾਂ, 5 ਦਿਨਾਂ ਬਾਅਦ S&P 500 ਦੀ ਤੇਜ਼ੀ ''ਤੇ ਬ੍ਰੇਕ

02/01/2020 10:47:49 AM

ਨਵੀਂ ਦਿੱਲੀ—ਏਸ਼ੀਆਈ ਬਾਜ਼ਾਰਾਂ 'ਚ ਅੱਜ ਐੱਸ.ਜੀ.ਐਕਸ. ਨਿਫਟੀ 47 ਅੰਕ ਭਾਵ 0.39 ਫੀਸਦੀ ਦੀ ਕਮਜ਼ੋਰੀ ਦੇ ਨਾਲ 11,940.00 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਉੱਧਰ ਯੂ.ਐੱਸ. ਮਾਰਕਿਟ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। ਯੂ.ਐੱਸ.ਮਾਰਕਿਟ 'ਤੇ ਕੋਰੋਨਾਵਾਇਰਸ ਦਾ ਡਰ ਫਿਰ ਹਾਵੀ ਹੁੰਦਾ ਨਜ਼ਰ ਆ ਰਿਹਾ ਹੈ। ਕੱਲ ਦੇ ਕਾਰੋਬਾਰ 'ਚ ਡਾਓ 2 ਫੀਸਦੀ ਤੋਂ ਜ਼ਿਆਦਾ ਟੁੱਟਿਆ ਹੈ। ਅਗਸਤ ਦੇ ਬਾਅਦ ਕੱਲ ਦਾ ਦਿਨ ਸਭ ਤੋਂ ਖਰਾਬ ਦਿਨ ਰਿਹਾ। ਯੂ.ਐੱਸ. 'ਚ ਵੀ ਕੋਰੋਨਾਵਾਇਰਸ ਦੇ 7 ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ ਇੰਫੈਕਸ਼ਨ ਦੇ 11,177 ਮਾਮਲੇ ਸਾਹਮਣੇ ਆਏ ਹਨ।
ਕੱਲ ਦੇ ਕਾਰੋਬਾਰ 'ਚ ਐੱਸ ਐਂਡ ਪੀ 500 ਇੰਡੈਕਸ 58.14 ਅੰਕ ਭਾਵ 1.77 ਫੀਸਦੀ ਟੁੱਟ ਕੇ 3,225.52 ਦੇ ਪੱਧਰ 'ਤੇ ਬੰਦ ਹੋਇਆ ਸੀ। ਉੱਧਰ ਡਾਓ 603.41 ਅੰਕ ਭਾਵ 2.09 ਫੀਸਦੀ ਟੁੱਟ ਕੇ 28,256.03 ਦੇ ਪੱਧਰ 'ਤੇ ਬੰਦ ਹੋਇਆ ਸੀ ਜਦੋਂਕਿ ਨੈਸਡੈਕ 148 ਅੰਕ ਭਾਵ 1.59 ਫੀਸਦੀ ਡਿੱਗ ਕੇ 9,150.94 ਦੇ ਪੱਧਰ 'ਤੇ ਬੰਦ ਹੋਇਆ ਸੀ।


Aarti dhillon

Content Editor

Related News