ਤਿੰਨ ਕਾਰੋਬਾਰੀ ਸੈਸ਼ਨਾਂ ''ਚ ਰੁਪਏ ''ਚ 56 ਪੈਸੇ ਉਛਾਲ, ਜਾਣੋ ਡਾਲਰ ਦਾ ਮੁੱਲ

05/10/2021 5:26:46 PM

ਮੁੰਬਈ- ਸੋਮਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਵਿਚ ਤੇਜ਼ੀ ਰਹੀ ਅਤੇ ਇਸ ਦੇ ਨਾਲ ਹੀ ਭਾਰਤੀ ਕਰੰਸੀ ਵਿਚ ਵੀ ਮਜਬੂਤੀ ਦਰਜ ਕੀਤੀ ਗਈ। ਡਾਲਰ ਦੇ ਮੁਕਾਬਲੇ ਇਸ ਨੇ ਲਗਾਤਾਰ ਤਿੰਨ ਦਿਨ ਬੜ੍ਹਤ ਦਰਜ ਕੀਤੀ ਹੈ।

17 ਪੈਸੇ ਦੀ ਮਜਬੂਤੀ ਨਾਲ ਭਾਰਤੀ ਕਰੰਸੀ 73.55 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਈ ਹੈ। ਭਾਰਤੀ ਕਰੰਸੀ ਵਿਚ ਲਗਾਤਾਰ ਤਿੰਨ ਕਾਰੋਬਾਰੀ ਸੈਸ਼ਨਾਂ ਵਿਚ 56 ਪੈਸੇ ਦੀ ਮਜਬੂਤੀ ਆਈ ਹੈ।

ਪਿਛਲੇ ਕਾਰੋਬਾਰੀ ਸੈਸ਼ਨ ਵਿਚ ਇਹ 26 ਪੈਸੇ ਚੜ੍ਹ ਕੇ 73.26 ਰੁਪਏ ਪ੍ਰਤੀ ਡਾਲਰ 'ਤੇ ਰਹੀ ਸੀ। ਰੁਪਏ ਵਿਚ ਅੱਜ ਸ਼ੁਰੂ ਤੋਂ ਹੀ ਤੇਜ਼ੀ ਰਹੀ। ਇਹ 18 ਪੈਸੇ ਦੀ ਬੜ੍ਹਤ ਨਾਲ 73.34 ਰੁਪਏ ਪ੍ਰਤੀ ਡਾਲਰ 'ਤੇ ਖੁੱਲ੍ਹੀ ਸੀ। ਦਿਨ ਭਰ ਦੇ ਕਾਰੋਬਾਰ ਦੌਰਾਨ ਰੁਪਿਆ 73.33 ਪ੍ਰਤੀ ਡਾਲਰ ਅਤੇ 73.48 ਪ੍ਰਤੀ ਡਾਲਰ ਦੇ ਸੀਮਤ ਦਾਇਰੇ ਵਿਚ ਰਿਹਾ। ਕਾਰੋਬਾਰ ਦੀ ਸਮਾਪਤੀ 'ਤੇ ਇਹ ਪਿਛਲੇ ਕਾਰੋਬਾਰੀ ਦਿਨ ਦੀ ਤੁਲਨਾ ਵਿਚ 17 ਪੈਸੇ ਮਜਬੂਤ ਹੋ ਕੇ 73.55 ਪ੍ਰਤੀ ਡਾਲਰ 'ਤੇ ਪਹੁੰਚ ਗਿਆ। ਉੱਥੇ ਹੀ, ਘਰੇਲੂ ਸ਼ੇਅਰ ਬਾਜ਼ਾਰ ਲਗਾਤਾਰ ਚੌਥੇ ਕਾਰੋਬਾਰੀ ਦਿਨ ਤੇਜ਼ੀ ਨਾਲ ਬੰਦ ਹੋਇਆ। ਬੀ. ਐੱਸ. ਈ. ਸੈਂਸੈਕਸ 0.6 ਫ਼ੀਸਦੀ ਅਤੇ ਨਿਫਟੀ 0.8 ਫ਼ੀਸਦੀ ਚੜ੍ਹ ਕੇ ਬੰਦ ਹੋਇਆ।

Sanjeev

This news is Content Editor Sanjeev