ਰਿਲਾਇੰਸ ਪਾਵਰ ਨੂੰ ਪਹਿਲੀ ਤਿਮਾਹੀ 'ਚ 12.28 ਕਰੋੜ ਰੁਪਏ ਦਾ ਮੁਨਾਫਾ

08/10/2021 11:25:39 AM

ਨਵੀਂ ਦਿੱਲੀ- ਰਿਲਾਇੰਸ ਪਾਵਰ ਨੇ 30 ਜੂਨ ਨੂੰ ਸਮਾਪਤ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿਚ 12.28 ਕਰੋੜ ਰੁਪਏ ਦਾ ਏਕੀਕ੍ਰਿਤ ਸ਼ੁੱਧ ਮੁਨਾਫਾ ਦਰਜ ਕੀਤਾ ਹੈ।

ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ਵਿਚ ਕੰਪਨੀ ਦਾ 1.88 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ।  ਸਟਾਕ ਮਾਰਕੀਟਾਂ ਨੂੰ ਭੇਜੀ ਗਈ ਜਾਣਕਾਰੀ ਵਿਚ ਕੰਪਨੀ ਨੇ ਕਿਹਾ ਕਿ ਤਿਮਾਹੀ ਦੌਰਾਨ ਉਸ ਦੀ ਕੁੱਲ ਆਮਦਨ ਘੱਟ ਕੇ 2,062.59 ਕਰੋੜ ਰੁਪਏ ਰਹਿ ਗਈ, ਜੋ ਕਿ ਪਿਛਲੇ ਵਿੱਤੀ ਵਰ੍ਹੇ ਦੀ ਇਸੇ ਤਿਮਾਹੀ ਵਿਚ 2,137.10 ਕਰੋੜ ਰੁਪਏ ਰਹੀ ਸੀ। 

ਤਿਮਾਹੀ ਦੌਰਾਨ ਕੰਪਨੀ ਦਾ ਕੁੱਲ ਖਰਚ 1,971.21 ਕਰੋੜ ਰੁਪਏ ਰਿਹਾ, ਜੋ ਇਕ ਸਾਲ ਪਹਿਲਾਂ ਇਸੇ ਤਿਮਾਹੀ ਵਿਚ 2,054.83 ਕਰੋੜ ਰੁਪਏ ਸੀ। ਕੰਪਨੀ ਨੇ ਕਿਹਾ ਕਿ ਕੋਵਿਡ-19 ਦੀ ਦੂਜੀ ਲਹਿਰ ਦਾ ਅਸਰ ਸਮਾਪਤ ਹੋਣ ਦੇ ਨਾਲ ਹੀ ਬਿਜਲੀ ਦੀ ਮੰਗ ਆਪਣੇ ਆਮ ਪੱਧਰ 'ਤੇ ਆ ਰਹੀ ਹੈ। ਕੰਪਨੀ ਨੇ ਕਿਹਾ ਕਿ ਉਹ ਮਹਾਮਾਰੀ ਕਾਰਨ ਆਰਥਿਕ ਅਤੇ ਵਿੱਤੀ ਜੋਖਮਾਂ ਦਾ ਮੁਲਾਂਕਣ ਕਰਨਾ ਜਾਰੀ ਰੱਖੇਗਾ।


Sanjeev

Content Editor

Related News