ਅਮਰੀਕੀ ਬਜ਼ਾਰਾਂ ''ਚ ਭਾਰੀ ਉਤਰਾਅ-ਚੜ੍ਹਾਅ, ਡਾਓ 53 ਅੰਕ ਹੇਠਾਂ ਬੰਦ

12/12/2018 10:01:11 AM

ਨਵੀਂ ਦਿੱਲੀ — ਕੱਲ੍ਹ ਅਮਰੀਕੀ ਬਜ਼ਾਰਾਂ 'ਚ ਭਾਰੀ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲਿਆ। ਡਾਓ 'ਚ ਕੱਲ੍ਹ 570 ਅੰਕ ਦਾ ਭਾਰੀ ਉਤਰਾਅ-ਚੜ੍ਹਾਅ ਦਿਖਾਈ ਦਿੱਤਾ। ਡਾਓ 53 ਅੰਕ ਹੇਠਾਂ ਬੰਦ ਹੋਇਆ। ਇਸ ਦੇ ਨਾਲ ਹੀ ਐੱਸ.ਐਂਡ.ਪੀ. ਸਪਾਟ ਅਤੇ ਨੈਸਡੈਕ 11 ਅੰਕ ਚੜ੍ਹ ਕੇ ਬੰਦ ਹੋਇਆ। ਇਸ ਦੌਰਾਨ ਖਬਰ ਹੈ ਕਿ ਚੀਨ ਅਮਰੀਕਾ ਦੀਆਂ ਕਾਰਾਂ 'ਤੇ ਡਿਊਟੀ 40 ਫੀਸਦੀ ਤੋਂ ਘਟਾ ਕੇ 15 ਫੀਸਦੀ ਕਰ ਸਕਦਾ ਹੈ। ਦੂਜੇ ਪਾਸੇ ਟਰੰਪ ਨੇ ਕਿਹਾ ਕਿ ਚੀਨ ਦੇ ਨਾਲ ਸਕਾਰਾਤਮਕ ਗੱਲਬਾਤ ਚਲ ਰਹੀ ਹੈ। ਇਸ ਦੇ ਨਾਲ ਹੀ ਕਨੇਡਾ 'ਚ ਗ੍ਰਿਫਤਾਰ ਹੁਵਾਈ ਦੀ ਸੀ.ਈ.ਓ. ਨੂੰ ਜ਼ਮਾਨਤ ਮਿਲ ਗਈ ਹੈ, ਜਦੋਂਕਿ ਬ੍ਰੇਂਟ ਕਰੂਡ ਦਾ ਭਾਅ 60 ਡਾਲਰ ਤੋਂ ਉੱਪਰ ਆ ਗਿਆ ਹੈ।

ਅਮਰੀਕੀ ਬਜ਼ਾਰਾਂ ਦੀ ਚਾਲ 'ਤੇ ਨਜ਼ਰ ਮਾਰੀਏ ਤਾਂ ਕਾਰੋਬਾਰੀ ਸੈਸ਼ਨ 'ਚ ਡਾਓ ਜੋਂਸ 53.02 ਅੰਕ ਯਾਨੀ 0.22 ਫੀਸਦੀ ਦੀ ਕਮਜ਼ੋਰੀ ਨਾਲ 24,370.24 ਦੇ ਪੱਧਰ 'ਤੇ ਬੰਦ ਹੋਇਆ ਹੈ। ਨੈਸਡੈਕ 11.31 ਅੰਕ ਯਾਨੀ 0.16 ਫੀਸਦੀ ਦੇ ਵਾਧੇ ਨਾਲ 7,031.83 ਦੇ ਪੱਧਰ 'ਤੇ ਬੰਦ ਹੋਇਆ ਹੈ। ਐਸ.ਐਂਡ.ਪੀ. 500 ਇੰਡੈਕਸ 0.94 ਅੰਕ ਯਾਨੀ 0.04 ਫੀਸਦੀ ਦੀ ਕਮਜ਼ੋਰੀ ਨਾਲ 2,636.78 ਦੇ ਪੱਧਰ 'ਤੇ ਬੰਦ ਹੋਇਆ ਹੈ।