FPI ਨੇ ਜੁਲਾਈ ''ਚ ਹੁਣ ਤੱਕ ਭਾਰਤੀ ਪੂੰਜੀ ਬਾਜ਼ਾਰਾਂ ''ਚੋਂ 9,015 ਕਰੋੜ ਰੁ: ਕੱਢੇ

07/19/2020 5:26:57 PM

ਨਵੀਂ ਦਿੱਲੀ- ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕ (ਐੱਫ. ਪੀ. ਆਈ.) ਜੁਲਾਈ ਵਿਚ ਭਾਰਤੀ ਬਾਜ਼ਾਰਾਂ ਵਿਚ ਵਿਕਰੇਤਾ ਬਣੇ ਹੋਏ ਹਨ। ਉਨ੍ਹਾਂ ਨੇ ਇਸ ਮਹੀਨੇ ਹੁਣ ਤੱਕ ਭਾਰਤੀ ਪੂੰਜੀ ਬਾਜ਼ਾਰਾਂ 'ਚੋਂ 9,015 ਕਰੋੜ ਰੁਪਏ ਦੀ ਨਿਕਾਸੀ ਕੀਤੀ ਹੈ।

ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਵਿਚਕਾਰ ਬਾਜ਼ਾਰਾਂ 'ਚ ਹੋਏ ਵਾਧੇ ਨੇ ਵਿਦੇਸ਼ੀ ਨਿਵੇਸ਼ਕਾਂ ਨੂੰ ਮੁਨਾਫਾ ਕਮਾਉਣ ਦਾ ਮੌਕਾ ਦਿੱਤਾ ਹੈ, ਜਿਸ ਕਾਰਨ ਉਨ੍ਹਾਂ ਨੇ ਵਿਕਵਾਲੀ ਕੀਤੀ ਹੈ।

ਡਿਪਾਜ਼ਟਰੀ ਦੇ ਅੰਕੜਿਆਂ ਅਨੁਸਾਰ, ਐੱਫ. ਪੀ. ਆਈ. ਨੇ 1 ਤੋਂ 17 ਜੁਲਾਈ ਦੌਰਾਨ ਸਟਾਕਾਂ ਤੋਂ 6,058 ਕਰੋੜ ਰੁਪਏ ਅਤੇ ਕਰਜ਼ੇ ਜਾਂ ਬਾਂਡ ਬਾਜ਼ਾਰਾਂ ਤੋਂ 2,957 ਕਰੋੜ ਰੁਪਏ ਦੀ ਨਿਕਾਸੀ ਕੀਤੀ ਹੈ। ਇਸ ਤਰ੍ਹਾਂ ਉਨ੍ਹਾਂ ਦੀ ਸ਼ੁੱਧ ਨਿਕਾਸੀ 9,015 ਕਰੋੜ ਰੁਪਏ ਰਹੀ। ਇਸ ਤੋਂ ਪਹਿਲਾਂ ਜੂਨ 'ਚ ਐੱਫ. ਪੀ. ਆਈ. ਨੇ ਘਰੇਲੂ ਬਾਜ਼ਾਰਾਂ 'ਚ 24,053 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ। ਮਾਰਨਿੰਗਸਟਾਰ ਇੰਡੀਆ ਦੇ ਐਸੋਸੀਏਟ ਡਾਇਰੈਕਟਰ ਮੈਨੇਜਰ, ਰਿਸਰਚ ਸਟਾਰ ਹਿਮਾਂਸ਼ੂ ਸ਼੍ਰੀਵਾਸਤਵ ਨੇ ਕਿਹਾ, “ਮਾਰਕੀਟ ਵਿਚ ਆਈ ਤੇਜ਼ੀ ਨੇ ਉਨ੍ਹਾਂ ਨੂੰ ਮੁਨਾਫਾ ਬੁੱਕ ਕਰਨ ਦਾ ਮੌਕਾ ਦਿੱਤਾ ਹੈ। ਨਾਲ ਹੀ, ਕੋਰੋਨਾ ਵਿਸ਼ਾਣੂ ਦੇ ਵੱਧ ਰਹੇ ਮਾਮਲਿਆਂ ਕਾਰਨ ਕੁਝ ਸੂਬੇ ਤਾਜ਼ਾ ਪਾਬੰਦੀਆਂ ਲਗਾ ਰਹੇ ਹਨ। ਇਸ ਨਾਲ ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਘਰੇਲੂ ਆਰਥਿਕਤਾ 'ਚ ਸੁਧਾਰ ਲਈ ਸਮਾਂ ਲੱਗੇਗਾ।''


Sanjeev

Content Editor

Related News