ਡਾਓ ਲਗਾਤਾਰ ਬੜ੍ਹਤ 'ਚ ਬੰਦ, S&P 500 'ਚ ਰਹੀ ਗਿਰਾਵਟ

09/14/2019 12:11:49 PM

ਵਾਸ਼ਿੰਗਟਨ— ਸ਼ੁੱਕਰਵਾਰ ਯੂ. ਐੱਸ. ਬਾਜ਼ਾਰ ਮਿਲੇ-ਜੁਲੇ ਬੰਦ ਹੋਏ। ਹਾਲਾਂਕਿ ਯੂ. ਐੱਸ.-ਚੀਨ ਵਿਚਕਾਰ ਵਪਾਰਕ ਸੰਬੰਧਾਂ 'ਚ ਸੁਧਾਰ ਹੋਣ ਦੀ ਉਮੀਦ ਨਾਲ ਡਾਓ ਜੋਂਸ ਲਗਾਤਾਰ 8ਵੇਂ ਦਿਨ ਹਰੇ ਨਿਸ਼ਾਨ 'ਤੇ ਬੰਦ ਹੋਣ 'ਚ ਸਫਲ ਰਿਹਾ।

 

 

30 ਸਟਾਕਸ ਵਾਲਾ ਪ੍ਰਮੁੱਖ ਇੰਡੈਕਸ ਡਾਓ ਜੋਂਸ 37.07 ਅੰਕ ਯਾਨੀ 0.1 ਫੀਸਦੀ ਦੀ ਮਜਬੂਤੀ ਨਾਲ 27,219.52 ਦੇ ਪੱਧਰ 'ਤੇ ਬੰਦ ਹੋਇਆ। ਉੱਥੇ ਹੀ, ਐੱਸ. ਐਂਡ ਪੀ.-500 ਇੰਡੈਕਸ 0.1 ਫੀਸਦੀ ਦੀ ਹਲਕੀ ਗਿਰਾਵਟ ਨਾਲ 3,007.39 'ਤੇ ਬੰਦ ਹੋਇਆ। ਨੈਸਡੈਕ ਕੰਪੋਜ਼ਿਟ 0.2 ਫੀਸਦੀ ਦੀ ਕਮਜ਼ੋਰੀ ਨਾਲ 8,176.71 ਦੇ ਪੱਧਰ 'ਤੇ ਬੰਦ ਹੋਇਆ। ਡਾਓ ਇਕ ਦਿਨਾ ਰਿਕਾਰਡ ਹਾਈ ਤੋਂ ਹੁਣ ਸਿਰਫ 0.7 ਫੀਸਦੀ ਥੱਲ੍ਹੇ ਹੈ। ਐੱਸ. ਐਂਡ ਪੀ.-500 ਵੀ ਆਪਣੇ ਆਲਟਾਈਮ ਉੱਚ ਪੱਧਰ 3,027.98 ਤਕ ਪਹੁੰਚਣ ਤੋਂ ਕੁਝ ਹੀ ਅੰਕ ਦੂਰ ਚੱਲ ਰਿਹਾ ਹੈ।

ਸ਼ੁੱਕਰਵਾਰ ਨੂੰ ਕਾਰੋਬਾਰ ਦੌਰਾਨ ਕੈਟਰਪਿਲਰ ਤੇ ਬੋਇੰਗ ਨੇ ਕ੍ਰਮਵਾਰ 1.5 ਫੀਸਦੀ ਤੇ 1.1 ਫੀਸਦੀ ਦੀ ਤੇਜ਼ੀ ਦਰਜ ਕੀਤੀ। ਹਾਲਾਂਕਿ ਐਪਲ 'ਚ 1.9 ਫੀਸਦੀ ਦੀ ਗਿਰਾਵਟ ਨਾਲ ਬਾਜ਼ਾਰ 'ਚ ਸੁਸਤੀ ਦਾ ਮਾਹੌਲ ਰਿਹਾ। ਨਿਵੇਸ਼ਕਾਂ ਦੀ ਨਜ਼ਰ ਹੁਣ ਯੂ. ਐੱਸ.-ਚੀਨ ਵਿਚਕਾਰ ਵਪਾਰ ਨੂੰ ਲੈ ਕੇ ਚੁੱਕੇ ਜਾ ਰਹੇ ਕਦਮਾਂ 'ਤੇ ਹੈ। ਚੀਨ ਨੇ ਕਿਹਾ ਹੈ ਕਿ ਉਹ ਯੂ. ਐੱਸ. ਤੋਂ ਇੰਪੋਰਟਡ ਕੁਝ ਖੇਤੀਬਾੜੀ ਚੀਜ਼ਾਂ ਨੂੰ ਟੈਰਿਫ ਤੋਂ ਛੋਟ ਦੇਵੇਗਾ।


Related News