ਅਮਰੀਕੀ ਬਾਜ਼ਾਰਾਂ ''ਚ ਤੇਜ਼ੀ, ਡਾਓ ਜੋਂਸ 548 ਅੰਕ ਚੜ੍ਹ ਕੇ ਬੰਦ

10/17/2018 7:54:54 AM

ਵਾਸ਼ਿੰਗਟਨ— ਬੁੱਧਵਾਰ ਦੇ ਕਾਰੋਬਾਰ 'ਚ ਅਮਰੀਕੀ ਬਾਜ਼ਾਰ ਤੇਜ਼ੀ 'ਚ ਬੰਦ ਹੋਏ ਹਨ। ਡਾਓ ਜੋਂਸ, ਐੱਸ. ਐਂਡ ਪੀ.-500 ਅਤੇ ਨੈਸਡੈਕ ਕੰਪੋਜ਼ਿਟ ਸਭ 'ਚ ਰੌਣਕ ਦੇਖਣ ਨੂੰ ਮਿਲੀ। ਕੰਪਨੀਆਂ ਦੇ ਤਿਮਾਹੀ ਨਤੀਜਿਆਂ ਨਾਲ ਬਾਜ਼ਾਰ ਦਾ ਮਾਹੌਲ ਚੰਗਾ ਦੇਖਣ ਨੂੰ ਮਿਲਿਆ। ਮੰਗਲਵਾਰ ਨੂੰ ਕੁਝ ਅਮਰੀਕੀ ਕੰਪਨੀਆਂ ਵੱਲੋਂ ਸ਼ਾਨਦਾਰ ਆਮਦਨ ਨਤੀਜੇ ਪੇਸ਼ ਕਰਨ ਦੇ ਬਾਅਦ ਬਾਜ਼ਾਰ 'ਚ ਤੇਜ਼ੀ ਆਈ।

ਬੁੱਧਵਾਰ ਦੇ ਕਾਰੋਬਾਰੀ ਸੈਸ਼ਨ 'ਚ ਅਮਰੀਕੀ ਬਾਜ਼ਾਰ 2-3 ਫੀਸਦੀ ਤਕ ਚੜ੍ਹੇ ਹਨ। ਡਾਓ ਜੋਂਸ 548 ਅੰਕ ਯਾਨੀ 2.2 ਫੀਸਦੀ ਚੜ੍ਹ ਕੇ 25,798.4 ਦੇ ਪੱਧਰ 'ਤੇ ਬੰਦ ਹੋਇਆ। ਉੱਥੇ ਹੀ ਨੈਸਡੈਕ ਕੰਪੋਜ਼ਿਟ 215 ਅੰਕ ਯਾਨੀ ਤਕਰੀਬਨ 3 ਫੀਸਦੀ ਦੀ ਤੇਜ਼ੀ ਨਾਲ 7,645.5 ਦੇ ਪੱਧਰ 'ਤੇ ਬੰਦ ਹੋਇਆ। ਇਸ ਦੇ ਇਲਾਵਾ ਐੱਸ. ਐਂਡ ਪੀ.-500 ਇੰਡੈਕਸ 59 ਅੰਕ ਯਾਨੀ 2.2 ਫੀਸਦੀ ਦੀ ਤੇਜ਼ੀ ਨਾਲ 2,810 ਦੇ ਪੱਧਰ 'ਤੇ ਬੰਦ ਹੋਇਆ।