ਅਮਰੀਕੀ ਬਾਜ਼ਾਰ ਮਿਲੇ-ਜੁਲੇ ਬੰਦ, ਡਾਓ 45 ਅੰਕ ਚੜ੍ਹਿਆ

07/17/2018 7:55:05 AM

ਵਾਸ਼ਿੰਗਟਨ— ਅਮਰੀਕੀ ਬਾਜ਼ਾਰਾਂ 'ਚ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲਿਆ ਹੈ। ਬੈਂਕਾਂ ਦੇ ਸਟਾਕਸ 'ਚ ਤੇਜ਼ੀ ਨਾਲ ਡਾਓ ਜੋਂਸ 'ਚ ਤੇਜ਼ੀ ਦੇਖਣ ਨੂੰ ਮਿਲੀ, ਜਦੋਂ ਕਿ ਐਮਾਜ਼ੋਨ ਦੇ ਸ਼ੇਅਰਾਂ 'ਚ ਗਿਰਾਵਟ ਕਾਰਨ ਨੈਸਡੈਕ ਗਿਰਾਵਟ 'ਚ ਬੰਦ ਹੋਇਆ। ਉੱਥੇ ਹੀ ਐਨਰਜ਼ੀ ਸ਼ੇਅਰਾਂ 'ਚ ਗਿਰਾਵਟ ਕਾਰਨ ਐੱਸ. ਐਂਡ ਪੀ.-500 ਇੰਡੈਕਸ ਵੀ ਕਮਜ਼ੋਰ ਹੋ ਕੇ ਬੰਦ ਹੋਇਆ। ਬੈਂਕ ਆਫ ਅਮਰੀਕਾ ਦੇ ਤਿਮਾਹੀ ਨਤੀਜੇ ਉਮੀਦਾਂ ਤੋਂ ਬਿਹਤਰ ਰਹਿਣ ਨਾਲ ਇਸ ਦੇ ਸ਼ੇਅਰਾਂ 'ਚ 4.31 ਫੀਸਦੀ ਤਕ ਦਾ ਉਛਾਲ ਦੇਖਣ ਨੂੰ ਮਿਲਿਆ।

ਸੋਮਵਾਰ ਦੇ ਕਾਰੋਬਾਰ 'ਚ ਡਾਓ ਜੋਂਸ 45 ਅੰਕ ਯਾਨੀ 0.2 ਫੀਸਦੀ ਚੜ੍ਹ ਕੇ 25,064 ਦੇ ਪੱਧਰ 'ਤੇ ਬੰਦ ਹੋਇਆ ਹੈ। ਡਾਓ ਜੋਂਸ 'ਚ ਕੈਟਰਪਿਲਰ, ਜਾਨਸਨ ਐਂਡ ਜਾਨਸਨ ਅਤੇ ਐਕਜ਼ੋਨ ਮੋਬਿਲ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਹਾਲਾਂਕਿ ਨੈਸਡੈਕ 20 ਅੰਕ ਯਾਨੀ 0.25 ਫੀਸਦੀ ਦੀ ਗਿਰਾਵਟ ਨਾਲ 7,805.7 ਦੇ ਪੱਧਰ 'ਤੇ ਬੰਦ ਹੋਇਆ ਹੈ। ਐੱਸ. ਐਂਡ ਪੀ.-500 ਇੰਡੈਕਸ 0.1 ਫੀਸਦੀ ਦੀ ਮਾਮੂਲੀ ਕਮਜ਼ੋਰੀ ਨਾਲ 2,798.4 ਦੇ ਪੱਧਰ 'ਤੇ ਬੰਦ ਹੋਇਆ ਹੈ।