USA ਬਾਜ਼ਾਰ ਲਾਲ ਨਿਸ਼ਾਨ 'ਤੇ ਬੰਦ, ਕੋਰੋਨਾ ਦੀ ਚਿੰਤਾ 'ਚ ਇੰਨਾ ਡਿੱਗਾ ਡਾਓ

02/08/2020 2:22:44 PM

ਵਾਸ਼ਿੰਗਟਨ— ਸ਼ੁੱਕਰਵਾਰ ਨੂੰ ਯੂ. ਐੱਸ. ਸਟਾਕਸ ਬਾਜ਼ਾਰ ਲਾਲ ਨਿਸ਼ਾਨ 'ਤੇ ਬੰਦ ਹੋਏ ਹਨ। ਕੋਰੋਨਾਵਾਇਰਸ ਕਾਰਨ ਚੀਨ ਦੀ ਇਕਨੋਮੀ 'ਤੇ ਮੰਡਰਾ ਰਹੇ ਖਤਰੇ ਦੀ ਚਿੰਤਾ ਦਿਨੋਂ-ਦਿਨ ਵਧਣ ਨਾਲ ਨਿਵੇਸ਼ਕਾਂ ਨੇ ਜਮ ਕੇ ਵਿਕਵਾਲੀ ਕੀਤੀ, ਜਿਸ ਕਾਰਨ ਡਾਓ ਜੋਂਸ 250 ਤੋਂ ਵੱਧ ਅੰਕ ਯਾਨੀ 277 ਅੰਕ ਡਿੱਗ ਕੇ 29,102.51 ਦੇ ਪੱਧਰ 'ਤੇ ਬੰਦ ਹੋਇਆ ਹੈ। ਉੱਥੇ ਹੀ, ਐੱਸ. ਡੀ. ਪੀ.-500 ਇੰਡੈਕਸ 0.5 ਫੀਸਦੀ ਦੀ ਗਿਰਾਵਟ ਦਰਜ ਕਰਦੇ ਹੋਏ 3,327.71 ਦੇ ਪੱਧਰ 'ਤੇ ਬੰਦ ਹੋਇਆ। ਨੈਸਡੈਕ ਕੰਪੋਜ਼ਿਟ ਵੀ 0.5 ਫੀਸਦੀ ਸਲਿੱਪ ਕਰਕੇ 9,520.51 ਦੇ ਪੱਧਰ 'ਤੇ ਬੰਦ ਹੋਇਆ। ਇਸ ਤੋਂ ਪਹਿਲਾਂ ਚਾਰ ਦਿਨ ਲਗਾਤਾਰ ਬਾਜ਼ਾਰ 'ਚ ਬੜ੍ਹਤ ਦੇਖਣ ਨੂੰ ਮਿਲੀ ਸੀ।


ਹਾਲਾਂਕਿ, ਸ਼ੁੱਕਰਵਾਰ ਦੀ ਗਿਰਾਵਟ ਦੇ ਬਾਵਜੂਦ ਸਟਾਕਸ ਨੇ ਹਫਤਾਵਾਰੀ ਬੜ੍ਹਤ ਦਰਜ ਕੀਤੀ ਹੈ। ਉੱਥੇ ਹੀ, ਕੋਰੋਨਾਵਾਇਰਸ ਦੇ ਪ੍ਰਕੋਪ ਦੀ ਗੱਲ ਕਰੀਏ ਤਾਂ ਹੁਣ ਤੱਕ ਚੀਨ 'ਚ 700 ਤੋਂ ਵੱਧ ਦੀ ਮੌਤ ਤੇ 31,131 ਲੋਕਾਂ ਇਸ ਨਾਲ ਪ੍ਰਭਾਵਿਤ ਹੋਣ ਦੀ ਖਬਰ ਮਿਲ ਰਹੀ ਹੈ। ਇਨ੍ਹਾਂ ਨੰਬਰਾਂ ਤੋਂ ਪਤਾ ਲੱਗਦਾ ਹੈ ਕਿ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਇਕਨੋਮੀ ਚੀਨ ਕਿਹੜੇ ਹਾਲਾਤ ਦਾ ਸਾਹਮਣਾ ਕਰ ਰਿਹਾ ਹੈ। ਪਿਛਲੇ ਸਾਲ ਚੀਨ ਦੀ ਇਕਨੋਮੀ 6.1 ਫੀਸਦੀ ਰਹੀ ਸੀ, ਜੋ ਸਾਲ 2018 'ਚ 6.8 ਫੀਸਦੀ ਸੀ।
ਯੂ. ਐੱਸ. ਸਟਾਕਸ ਬਾਜ਼ਾਰ ਦੇ ਪ੍ਰਦਰਸ਼ਨ 'ਤੇ ਨਜ਼ਰ ਮਾਰੀਏ ਤਾਂ ਹਫਤੇ 'ਚ ਐੱਸ. ਐਂਡ ਪੀ 500 ਨੇ 3 ਫੀਸਦੀ ਤੋਂ ਵੱਧ ਮਜਬੂਤੀ ਦਰਜ ਕੀਤੀ ਹੈ। ਡਾਓ ਜੋਂਸ ਹਫਤੇ 'ਚ ਤਕਰੀਬਨ 3 ਫੀਸਦੀ ਚੜ੍ਹਿਆ ਹੈ, ਜਦੋਂ ਕਿ ਨੈਸਡੈਕ ਨੇ 4 ਫੀਸਦੀ ਦੀ ਬੜ੍ਹਤ ਬਣਾਈ ਹੈ। ਨਿਵੇਸ਼ਕਾਂ ਨੂੰ ਡਰ ਹੈ ਕਿ ਕੋਰੋਨਾਵਾਇਰਸ ਕਾਰਨ ਵਪਾਰ ਅਤੇ ਟੂਰਜ਼ਿਮ ਸੈਕਟਰ ਨੂੰ ਝਟਕਾ ਲੱਗਣ ਨਾਲ ਗਲੋਬਲ ਇਕਨੋਮੀ ਪ੍ਰਭਾਵਿਤ ਹੋਵੇਗੀ ਕਿਉਂਕਿ ਚੀਨ ਦਾ ਵਿਸ਼ਵ 'ਚ ਵੱਡਾ ਵਪਾਰ ਹੈ।


Related News