ਅਮਰੀਕੀ ਬਾਜ਼ਾਰਾਂ ''ਚ ਗਿਰਾਵਟ, ਡਾਓ ਜੋਂਸ 300 ਅੰਗ ਡਿੱਗ ਕੇ ਬੰਦ

01/23/2019 8:46:02 AM

ਵਾਸ਼ਿੰਗਟਨ— ਬਾਜ਼ਾਰ ਲਈ ਅੱਜ ਗਲੋਬਲ ਸੰਕੇਤ ਕਮਜ਼ੋਰ ਨਜ਼ਰ ਆ ਰਹੇ ਹਨ। ਏਸ਼ੀਆਈ ਬਾਜ਼ਾਰ ਮਿਲੇ-ਜੁਲੇ ਨਜ਼ਰ ਆ ਰਹੇ ਹਨ। ਐੱਸ. ਜੀ. ਐਕਸ ਨਿਫਟੀ 'ਚ ਸੁਸਤੀ ਹੈ। ਗਲੋਬਲ ਗ੍ਰੋਥ ਅਨੁਮਾਨ 'ਚ ਕਮੀ ਕਾਰਨ ਅਮਰੀਕੀ ਬਾਜ਼ਾਰ ਵੀ ਕੱਲ ਦੇ ਕਾਰੋਬਾਰ 'ਚ ਡਿੱਗੇ ਅਤੇ ਡਾਓ 300 ਅੰਕ ਦਾ ਗੋਤ ਖਾ ਕੇ ਬੰਦ ਹੋਇਆ। ਗਲੋਬਲ ਵਿਕਾਸ ਦਰ ਹੌਲੀ ਹੋਣ ਦੇ ਖਦਸ਼ੇ ਕਾਰਨ ਕੱਚਾ ਤੇਲ ਵੀ 2 ਫੀਸਦੀ ਤਕ ਡਿੱਗਿਆ। ਬ੍ਰੈਂਟ 62 ਡਾਲਰ ਦੇ ਹੇਠਾਂ ਕਾਰੋਬਾਰ ਕਰ ਰਿਹਾ ਸੀ।

ਮੰਗਲਵਾਰ ਦੇ ਕਾਰੋਬਾਰ 'ਚ ਅਮਰੀਕੀ ਬਾਜ਼ਾਰ ਤਕਰੀਬਨ 2 ਫੀਸਦੀ ਡਿੱਗ ਕੇ ਬੰਦ ਹੋਏ ਹਨ। ਚੀਨ 'ਚ ਗ੍ਰੋਥ ਘਟਣ ਅਤੇ ਗਲੋਬਲ ਅਰਥਵਿਵਸਥਾ ਨੂੰ ਲੈ ਕੇ ਪੈਦਾ ਹੋਈ ਚਿੰਤਾ ਕਾਰਨ ਨਿਵੇਸ਼ਕਾਂ ਦੀ ਧਾਰਨਾ ਕਮਜ਼ੋਰ ਨਜ਼ਰ ਆਈ। ਡਾਓ ਜੋਂਸ 301 ਅੰਕ ਟੁੱਟ ਕੇ 24404.48 'ਤੇ ਬੰਦ ਹੋਇਆ। ਐੱਸ. ਐਂਡ ਪੀ.-500 ਇੰਡੈਕਸ 1.42 ਫੀਸਦੀ ਦੀ ਗਿਰਾਵਟ 'ਚ 2,632.90 ਦੇ ਪੱਧਰ 'ਤੇ ਬੰਦ ਹੋਇਆ। ਉੱਥੇ ਹੀ ਨੈਸਡੈਕ ਕੰਪੋਜਿਟ 1.91 ਫੀਸਦੀ ਡਿੱਗ ਕੇ 7,020.36 ਦੇ ਪੱਧਰ 'ਤੇ ਬੰਦ ਹੋਇਆ। ਓਧਰ ਅਮਰੀਕਾ 'ਚ ਸ਼ਟਡਾਊਨ 'ਤੇ ਸੀਨੇਟ 'ਚ ਪ੍ਰਸਤਾਵ ਇਸ ਹਫਤੇ ਸੰਭਵ ਦਿਸ ਰਿਹਾ ਹੈ। ਇਸ ਦੇ ਇਲਾਵਾ ਜਪਾਨ 'ਚ ਵਿਆਜ ਦਰਾਂ 'ਤੇ ਫੈਸਲਾ ਅੱਜ ਹੋਣ ਵਾਲਾ ਹੈ। ਇਸ ਵਿਚਕਾਰ ਅਮਰੀਕਾ-ਚੀਨ 'ਚ ਟਰੇਡ ਵਾਰ ਦੀ ਗੱਲਬਾਤ ਫਸਣ ਦਾ ਡਰ ਹੈ। ਖਬਰਾਂ ਹਨ ਕਿ ਅਮਰੀਕਾ ਨੇ ਚੀਨ ਨਾਲ ਟਰੇਡ ਵਾਰ 'ਤੇ ਬੈਠਕ ਟਾਲ ਦਿੱਤੀ ਹੈ। ਹਾਲਾਂਕਿ ਅਮਰੀਕਾ ਨੇ ਬੈਠਕ ਟਲਣ ਦੀਆਂ ਖਬਰਾਂ ਦਾ ਖੰਡਨ ਕੀਤਾ ਹੈ।