ਡਾਲਰ ਦੇ ਮੁਕਾਬਲੇ ਰੁਪਏ ''ਚ 24 ਪੈਸੇ ਦਾ ਉਛਾਲ, 73.31 ''ਤੇ ਪੁੱਜਾ

03/02/2021 11:29:20 AM

ਮੁੰਬਈ- ਡਾਲਰ ਦੇ ਮੁਕਾਬਲੇ ਰੁਪਏ ਨੇ ਕਾਰੋਬਾਰ ਦੀ ਸ਼ੁਰੂਆਤ ਮਜਬੂਤੀ ਨਾਲ ਕੀਤੀ ਹੈ। ਘਰੇਲੂ ਸ਼ੇਅਰ ਬਾਜ਼ਾਰਾਂ ਵਿਚ ਸਕਾਰਾਤਮਕ ਰੁਖ਼ ਵਿਚਕਾਰ ਮੰਗਲਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ ਸ਼ੁਰੂਆਤੀ ਕਾਰੋਬਾਰ ਵਿਚ 24 ਪੈਸੇ ਵੱਧ ਕੇ 73.31 ਪ੍ਰਤੀ ਡਾਲਰ 'ਤੇ ਪਹੁੰਚ ਗਿਆ। ਇਸ ਤੋਂ ਪਹਿਲਾਂ ਇਹ 73.32 ਪ੍ਰਤੀ ਡਾਲਰ 'ਤੇ ਸੀ।

ਪਿਛਲੇ ਦਿਨ ਦੇ ਬੰਦ ਪੱਧਰ ਦੇ ਮੁਕਾਬਲੇ ਇਸ ਵਿਚ 24 ਪੈਸੇ ਦੀ ਮਜਬੂਤੀ ਆਈ ਹੈ। ਸੋਮਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ 73.55 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ।

ਇਸ ਵਿਚਕਾਰ ਦੁਨੀਆ ਦੀਆਂ ਛੇ ਪ੍ਰਮੁੱਖ ਕਰੰਸੀਆਂ ਸਾਹਮਣੇ ਡਾਲਰ ਦੀ ਸਥਿਤੀ ਨੂੰ ਦੱਸਣ ਵਾਲਾ ਡਾਲਰ ਸੂਚਕ ਅੰਕ 0.18 ਫ਼ੀਸਦੀ ਵੱਧ ਕੇ 91.20 ਅੰਕ 'ਤੇ ਪਹੁੰਚ ਗਿਆ। ਜ਼ਿਆਦਾਤਰ ਏਸ਼ੀਆਈ ਕਰੰਸੀਆਂ ਵਿਚ ਮੰਗਲਵਾਰ ਦੀ ਸਵੇਰ ਕਾਰੋਬਾਰ ਵਿਚ ਨਰਮੀ ਰਹੀ। ਇਸ ਦਾ ਕਾਰੋਬਾਰੀ ਧਾਰਣਾ ਤੇ ਅਸਰ ਪੈ ਸਕਦਾ ਹੈ। ਬ੍ਰੈਂਟ ਕੱਚੇ ਤੇਲ ਦਾ ਵਾਇਦਾ ਮੁੱਲ ਇਸ ਦੌਰਾਨ ਗਲੋਬਲ ਬਾਜ਼ਾਰ ਵਿਚ 1.13 ਫ਼ੀਸਦੀ ਡਿੱਗ ਕੇ 62.97 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਸੀ।

Sanjeev

This news is Content Editor Sanjeev