ਭਾਰਤੀ ਕਰੰਸੀ 9 ਪੈਸੇ ਦੇ ਉਛਾਲ ਨਾਲ ਬੰਦ, ਜਾਣੋ ਡਾਲਰ ਦਾ ਮੁੱਲ

02/18/2021 4:49:29 PM

ਮੁੰਬਈ- ਭਾਰਤੀ ਕਰੰਸੀ ਵੀਰਵਾਰ ਨੂੰ ਗਿਰਾਵਟ ਤੋਂ ਉਭਰਦੇ ਹੋਏ ਡਾਲਰ ਦੇ ਮੁਕਾਬਲੇ 9 ਪੈਸੇ ਦੀ ਤੇਜ਼ੀ ਨਾਲ 72.65 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਈ।

ਕਾਰੋਬਾਰ ਦੌਰਾਨ ਇਹ 72.65 ਅਤੇ 72.78 ਰੁਪਏ ਪ੍ਰਤੀ ਡਾਲਰ ਵਿਚਕਾਰ ਰਹੀ ਅਤੇ ਅੰਤ ਵਿਚ ਪਿਛਲੇ ਦਿਨ ਦੇ ਮੁਕਾਬਲੇ 9 ਪੈਸੇ ਵੱਧ ਕੇ 72.65 ਰੁਪਏ ਪ੍ਰਤੀ ਡਾਲਰ 'ਤੇ ਪਹੁੰਚ ਗਈ।

ਬੁੱਧਵਾਰ ਨੂੰ ਇਹ 72.74 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਈ ਸੀ। ਇਸ ਵਿਚਕਾਰ ਛੇ ਪ੍ਰਮੁੱਖ ਕਰੰਸੀਆਂ ਦੀ ਬਾਸਕਿਟ ਵਿਚ ਡਾਲਰ ਦੀ ਸਥਿਤੀ ਦੱਸਣ ਵਾਲਾ ਸੂਚਕ 0.26 ਫ਼ੀਸਦੀ ਘੱਟ ਕੇ 90.71 ਰਹਿ ਗਿਆ। ਉੱਥੇ ਹੀ, ਇਸ ਦੌਰਾਨ ਬੀ. ਐੱਸ. ਈ. ਸੈਂਸੈਕਸ 379.17 ਅੰਕ ਦੇ ਨੁਕਸਾਨ ਨਾਲ 51,324 ਦੇ ਪੱਧਰ 'ਤੇ ਬੰਦ ਹੋਇਆ। ਐਕਸਚੇਂਜ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕ ਪੂੰਜੀ ਬਾਜ਼ਾਰ ਵਿਚ ਸ਼ੁੱਧ ਖ਼ਰੀਦਦਾਰ ਰਹੇ। ਉਨ੍ਹਾਂ ਨੇ ਬੁੱਧਵਾਰ ਨੂੰ 1008.20 ਕਰੋੜ ਰੁਪਏ ਦੇ ਸ਼ੇਅਰਾਂ ਦੀ ਖ਼ਰੀਦ ਕੀਤੀ ਸੀ। 


Sanjeev

Content Editor

Related News