ਭਾਰਤੀ ਕਰੰਸੀ ਨੌ ਪੈਸੇ ਦੀ ਤੇਜ਼ੀ ਨਾਲ 72.96 ਰੁਪਏ ਪ੍ਰਤੀ ਡਾਲਰ ''ਤੇ ਬੰਦ

01/29/2021 10:16:16 PM

ਮੁੰਬਈ- ਘਰੇਲੂ ਸ਼ੇਅਰ ਬਾਜ਼ਾਰ ਵਿਚ ਭਾਰੀ ਗਿਰਾਵਟ ਆਉਣ ਦੇ ਬਾਵਜੂਦ ਅੰਤਰਬੈਂਕ ਵਿਦੇਸ਼ੀ ਮੁਦਰਾ ਵਟਾਂਦਰਾ ਬਾਜ਼ਾਰ ਵਿਚ ਸ਼ੁੱਕਰਵਾਰ ਨੂੰ ਰੁਪਿਆ ਡਾਲਰ ਦੇ ਮੁਕਾਬਲੇ ਨੌ ਪੈਸੇ ਦੀ ਤੇਜ਼ੀ ਨਾਲ 72.96 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ।

ਭਾਰਤੀ ਕਰੰਸੀ 73.01 'ਤੇ ਖੁੱਲ੍ਹੀ ਅਤੇ ਕਾਰੋਬਾਰ ਦੌਰਾਨ ਇਹ 72.93 ਰੁਪਏ ਪ੍ਰਤੀ ਡਾਲਰ ਅਤੇ 73.01 ਰੁਪਏ ਪ੍ਰਤੀ ਡਾਲਰ ਦੇ ਵਿਚਕਾਰ ਰਹੀ।

ਪਿਛਲੇ ਕਾਰੋਬਾਰੀ ਦਿਨ ਭਾਰਤੀ ਕਰੰਸੀ 73.05 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਈ ਸੀ। ਇਸ ਵਿਚਕਾਰ ਛੇ ਪ੍ਰਮੁੱਖ ਕਰੰਸੀਆਂ ਵਿਚਕਾਰ ਡਾਲਰ ਦੀ ਸਥਿਤੀ ਦਰਸਾਉਣ ਵਾਲਾ ਡਾਲਰ ਸੂਚਕ ਅੰਕ 0.32 ਫ਼ੀਸਦੀ ਵੱਧ ਕੇ 90.74 ਹੋ ਗਿਆ। ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ 'ਤੇ ਆਧਾਰਿਤ ਸੂਚਕ ਅੰਕ 588.59 ਅੰਕ ਦੇ ਨੁਕਸਾਨ ਨਾਲ 46,285.77 'ਤੇ ਬੰਦ ਹੋਇਆ।


Sanjeev

Content Editor

Related News