ਰੁਪਿਆ 6 ਪੈਸੇ ਦੀ ਤੇਜ਼ੀ ਨਾਲ ਤਕਰੀਬਨ 5 ਮਹੀਨੇ ਦੇ ਉੱਚ ਪੱਧਰ ''ਤੇ ਬੰਦ

01/21/2021 9:43:28 PM

ਮੁੰਬਈ- ਰੁਪਏ ਵਿਚ ਲਗਾਤਾਰ ਤੀਜੇ ਦਿਨ ਵੀਰਵਾਰ ਨੂੰ ਤੇਜ਼ੀ ਬਣੀ ਰਹੀ। ਪ੍ਰਮੁੱਖ ਕੰਰਸੀਆਂ ਦੇ ਮੁਕਾਬਲੇ ਡਾਲਰ ਦੇ ਕਮਜ਼ੋਰ ਹੋਣ ਅਤੇ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਵੱਲੋਂ ਜਾਰੀ ਨਿਵੇਸ਼ ਵਿਚਕਾਰ ਭਾਰਤੀ ਕਰੰਸੀ ਡਾਲਰ ਦੀ ਤੁਲਨਾ ਵਿਚ 6 ਪੈਸੇ ਚੜ੍ਹ ਕੇ 72.99 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਈ, ਜੋ ਇਸ ਦਾ ਤਕਰੀਬਨ ਪੰਜ ਮਹੀਨੇ ਦਾ ਉੱਚ ਪੱਧਰ ਹੈ।

ਬੁੱਧਵਾਰ ਨੂੰ ਰੁਪਿਆ 73.05 ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ। ਵੀਰਵਾਰ ਨੂੰ ਇਹ ਮਜਬੂਤੀ ਨਾਲ 72.96 ਦੇ ਪੱਧਰ 'ਤੇ ਖੁੱਲ੍ਹਾ, ਜੋ ਅੰਤ ਵਿਚ 72.99 ਪ੍ਰਤੀ ਡਾਲਰ 'ਤੇ ਰਿਹਾ।

ਇਸ ਵਿਚਕਾਰ ਛੇ ਪ੍ਰਮੁੱਖ ਕਰੰਸੀਆਂ ਦੀ ਬਾਸਕਿਟ ਵਿਚ ਡਾਲਰ ਸੂਚਕ ਅੰਕ 0.31 ਫ਼ੀਸਦੀ ਡਿੱਗ ਕੇ 90.19 'ਤੇ ਆ ਗਿਆ ਸੀ। ਬੁੱਧਵਾਰ ਨੂੰ ਸ਼ੁੱਧ ਰੂਪ ਨਾਲ ਵਿਦੇਸ਼ੀ ਨਿਵੇਸ਼ਕਾਂ ਨੇ ਸ਼ੇਅਰ ਬਾਜ਼ਾਰ ਵਿਚ 2,289.05 ਕਰੋੜ ਰੁਪਏ ਦੇ ਸ਼ੇਅਰ ਖ਼ਰੀਦੇ ਸਨ। ਉੱਥੇ ਹੀ, ਵੀਰਵਾਰ ਨੂੰ ਸੈਂਸੈਕਸ ਨੇ 50,000 ਰੁਪਏ ਦਾ ਇਤਿਹਾਸਕ ਪੱਧਰ ਹਾਸਲ ਕੀਤਾ ਪਰ ਕਾਰੋਬਾਰੀ ਦੀ ਸਮਪਾਤੀ ਦੇ ਅੰਤਿਮ ਸਮੇਂ ਵਿਚ ਮੁਨਾਫਾਵਸੂਲੀ ਹੋਣ ਕਾਰਨ ਇਹ 167 ਅੰਕ ਦੀ ਗਿਰਾਵਟ ਨਾਲ ਬੰਦ ਹੋਇਆ।


 

Sanjeev

This news is Content Editor Sanjeev