ਡਾਲਰ ਦੀ ਖ਼ਰੀਦ ਹੋਈ ਮਹਿੰਗੀ, ਰੁਪਏ 'ਚ 21 ਪੈਸੇ ਦੀ ਗਿਰਾਵਟ, ਵੇਖੋ ਮੁੱਲ

01/18/2021 5:19:31 PM

ਮੁੰਬਈ- ਸੋਮਵਾਰ ਨੂੰ ਕਾਰੋਬਾਰ ਵਿਚ ਅਮਰੀਕੀ ਡਾਲਰ ਵਿਚ ਮਜਬੂਤੀ ਅਤੇ ਘਰੇਲੂ ਸ਼ੇਅਰ ਬਾਜ਼ਾਰ ਵਿਚ ਨਰਮੀ ਵਿਚਕਾਰ ਭਾਰਤੀ ਕਰੰਸੀ ਵਿਚ ਗਿਰਾਵਟ ਦਰਜ ਹੋਈ। ਡਾਲਰ ਦੇ ਮੁਕਾਬਲੇ ਇਹ 21 ਪੈਸੇ ਡਿੱਗ ਕੇ 73.28 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਈ।

ਪਿਛਲੇ ਕਾਰੋਬਾਰੀ ਦਿਨ ਯਾਨੀ ਸ਼ੁੱਕਰਵਾਰ ਨੂੰ ਭਾਰਤੀ ਕਰੰਸੀ 73.07 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਈ ਸੀ। ਅੱਜ ਇਹ ਕਮਜ਼ੋਰੀ ਨਾਲ 73.21 ਰੁਪਏ ਪ੍ਰਤੀ ਡਾਲਰ 'ਤੇ ਖੁੱਲ੍ਹੀ।

ਕਾਰੋਬਾਰ ਦੌਰਾਨ ਇਹ 73.30 ਰੁਪਏ ਪ੍ਰਤੀ ਡਾਲਰ ਦੇ ਹੇਠਲੇ ਪੱਧਰ ਅਤੇ 73.18 ਰੁਪਏ ਪ੍ਰਤੀ ਡਾਲਰ ਦੇ ਦਿਨ ਦੇ ਉੱਚ ਪੱਧਰ ਤੱਕ ਗਈ। ਕਾਰੋਬਾਰ ਖ਼ਤਮ ਹੋਣ 'ਤੇ ਭਾਰਤੀ ਕਰੰਸੀ 73.28 ਰੁਪਏ ਪ੍ਰਤੀ ਡਾਲਰ 'ਤੇ ਆ ਗਈ। ਉੱਥੇ ਹੀ, ਇਸ ਵਿਚਕਾਰ ਕੌਮਾਂਤਰੀ ਕਰੰਸੀਆਂ ਦੀ ਬਾਸਕਿਟ ਵਿਚ ਡਾਲਰ ਦਾ ਸੂਚਕ ਅੰਕ 0.15 ਫ਼ੀਸਦੀ ਵੱਧ ਕੇ 90.91 'ਤੇ ਸੀ। ਘਰੇਲੂ ਮੋਰਚੇ 'ਤੇ ਸੈਂਸੈਕਸ 470 ਅੰਕ ਯਾਨੀ 0.96 ਫ਼ੀਸਦੀ ਡਿੱਗ ਕੇ 48,564.27 ਦੇ ਪੱਧਰ 'ਤੇ ਬੰਦ ਹੋਇਆ, ਨਿਫਟੀ 152.40 ਅੰਕ ਯਾਨੀ 1.06 ਫ਼ੀਸਦੀ ਦੀ ਗਿਰਾਵਟ ਨਾਲ 14,281 ਦੇ ਪੱਧਰ 'ਤੇ ਬੰਦ ਹੋਇਆ। ਇਸ ਦੌਰਾਨ ਕੱਚਾ ਤੇਲ ਬ੍ਰੈਂਟ 0.24 ਫ਼ੀਸਦੀ ਦੀ ਗਿਰਾਵਟ ਨਾਲ 54.97 ਡਾਲਰ ਪ੍ਰਤੀ ਬੈਰਲ 'ਤੇ ਚੱਲ ਰਿਹਾ ਸੀ।


Sanjeev

Content Editor

Related News