ਸੈਂਸੈਕਸ ਤੇ ਨਿਫਟੀ ''ਚ ਗਿਰਾਵਟ, ਰੁਪਿਆ 6 ਪੈਸੇ ਦੀ ਬੜ੍ਹਤ ਨਾਲ ਬੰਦ

01/06/2021 4:42:12 PM

ਮੁੰਬਈ- ਬੁੱਧਵਾਰ ਨੂੰ ਸੈਂਸੈਕਸ ਅਤੇ ਨਿਫਟੀ ਦੋਵੇਂ ਲਾਲ ਨਿਸ਼ਾਨ 'ਤੇ ਬੰਦ ਹੋਏ। ਸੈਂਸੈਕਸ 263 ਅੰਕ ਦੀ ਗਿਰਾਵਟ ਨਾਲ 48,174.06 ਦੇ ਪੱਧਰ ਅਤੇ ਨਿਫਟੀ 53.25 ਅੰਕ ਡਿੱਗ ਕੇ 14,146 ਦੇ ਪੱਧਰ 'ਤੇ ਬੰਦ ਹੋਇਆ। ਇਸ ਦੇ ਉਲਟ ਰੁਪਏ ਵਿਚ ਤੇਜ਼ੀ ਦੇਖਣ ਨੂੰ ਮਿਲੀ।

ਦੁਨੀਆ ਦੀਆਂ ਹੋਰ ਪ੍ਰਮੁੱਖ ਕਰੰਸੀਆਂ ਦੇ ਮੁਕਾਬਲੇ ਡਾਲਰ ਵਿਚ ਰਹੀ ਨਰਮੀ ਕਾਰਨ ਅੰਤਰਬੈਂਕਿੰਗ ਕਰੰਸੀ ਬਾਜ਼ਾਰ ਵਿਚ ਰੁਪਿਆ ਅੱਜ 6 ਪੈਸੇ ਦੀ ਮਜਬੂਤੀ ਨਾਲ 73.11 ਪ੍ਰਤੀ ਡਾਲਰ 'ਤੇ ਪਹੁੰਚ ਗਿਆ।

ਪਿਛਲੇ ਕਾਰੋਬਾਰੀ ਸੈਸ਼ਨ ਵਿਚ ਭਾਰਤੀ ਕਰੰਸੀ 15 ਪੈਸੇ ਡਿੱਗ ਕੇ 73.17 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਈ ਸੀ। ਰੁਪਏ ਦੀ ਅੱਜ ਇਕ ਪੈਸੇ ਦੀ ਮਜਬੂਤੀ ਨਾਲ 73.16 ਪ੍ਰਤੀ ਡਾਲਰ 'ਤੇ ਸ਼ੁਰੂਆਤ ਹੋਈ। ਕਾਰੋਬਾਰ ਦੌਰਾਨ ਇਹ 73.05 ਰੁਪਏ ਪ੍ਰਤੀ ਡਾਲਰ ਅਤੇ 73.79 ਰੁਪਏ ਪ੍ਰਤੀ ਡਾਲਰ ਵਿਚਕਾਰ ਰਿਹਾ। ਕਾਰੋਬਾਰ ਦੀ ਸਮਾਪਤੀ 'ਤੇ ਇਹ ਪਿਛਲੇ ਸੈਸ਼ਨ ਦੀ ਤੁਲਨਾ ਵਿਚ ਛੇ ਪੈਸੇ ਦੀ ਮਜਬੂਤੀ ਦਰਜ ਕਰਦੇ ਹੋਏ 73.11 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ। ਦੁਨੀਆ ਦੀਆਂ ਪ੍ਰਮੁੱਖ ਕਰੰਸੀਆਂ ਦੀ ਬਾਸਕਿਟ ਵਿਚ ਡਾਲਰ ਦੇ ਸੂਚਕ ਅੰਕ ਵਿਚ ਰਹੀ ਨਰਮੀ ਕਾਰਨ ਰੁਪਿਆ ਮਜਬੂਤ ਹੋਇਆ। ਹਾਲਾਂਕਿ, ਘਰੇਲੂ ਸ਼ੇਅਰ ਬਾਜ਼ਾਰ ਵਿਚ ਗਿਰਾਵਟ ਕਾਰਨ ਰੁਪਏ ਦੀ ਬੜ੍ਹਤ ਸੀਮਤ ਰਹੀ।


Sanjeev

Content Editor

Related News