ਡਾਲਰ ਦੇ ਨਰਮ ਹੋਣ ਨਾਲ ਰੁਪਿਆ 8 ਪੈਸੇ ਦੀ ਮਜਬੂਤੀ ਨਾਲ ਬੰਦ

12/23/2020 3:26:17 PM

ਮੁੰਬਈ- ਦੁਨੀਆ ਦੀਆਂ ਹੋਰ ਪ੍ਰਮੁੱਖ ਕਰੰਸੀਆਂ ਦੇ ਮੁਕਾਬਲੇ ਡਾਲਰ ਵਿਚ ਨਰਮੀ ਕਾਰਨ ਰੁਪਿਆ ਬੁੱਧਵਾਰ ਨੂੰ ਅੰਤਰਬੈਂਕਿੰਗ ਕਰੰਸੀ ਬਾਜ਼ਾਰ ਵਿਚ ਅੱਠ ਪੈਸੇ ਦੀ ਮਜਬੂਤੀ ਨਾਲ 73.76 ਪ੍ਰਤੀ ਡਾਲਰ ਦੇ ਪੱਧਰ 'ਤੇ ਬੰਦ ਹੋਇਆ। ਇਸ ਤੋਂ ਪਹਿਲਾਂ ਇਹ ਕਮਜ਼ੋਰੀ ਵਿਚ ਕਾਰੋਬਾਰ ਕਰ ਰਿਹਾ ਸੀ।

ਦੋ ਦਿਨਾਂ ਦੀ ਗਿਰਾਵਟ ਤੋਂ ਬਾਅਦ ਭਾਰਤੀ ਕੰਰਸੀ ਨੇ ਤੇਜ਼ੀ ਵਿਚ ਵਾਪਸੀ ਕੀਤੀ ਹੈ। ਪਿਛਲੇ ਦਿਨ ਇਹ ਚਾਰ ਪੈਸੇ ਕਮਜ਼ੋਰ ਹੋ ਕੇ 73.84 ਰੁਪਏ ਪ੍ਰਤੀ ਡਾਲਰ 'ਤੇ ਆ ਗਈ ਸੀ।

ਕਾਰੋਬਾਰ ਦੇ ਸ਼ੁਰੂ ਵਿਚ ਅੱਜ ਰੁਪਿਆ 'ਤੇ ਦਬਾਅ ਸੀ। ਇਹ ਪ੍ਰਤੀ ਡਾਲਰ 73.89 ਰੁਪਏ 'ਤੇ ਖੁੱਲ੍ਹਿਆ ਅਤੇ ਪੰਜ ਪੈਸੇ ਦੀ ਗਿਰਾਵਟ ਨਾਲ 73.90 ਰੁਪਏ ਪ੍ਰਤੀ ਡਾਲਰ 'ਤੇ ਡਿੱਗ ਗਿਆ ਪਰ ਡਾਲਰ ਦੇ ਨਰਮ ਹੋਣ ਅਤੇ ਦੁਨੀਆ ਦੀਆਂ ਹੋਰ ਪ੍ਰਮੁੱਖ ਕਰੰਸੀਆਂ ਦੀ ਬਾਸਕਿਟ ਵਿਚ ਕੱਚੇ ਤੇਲ ਦੇ ਕਮਜ਼ੋਰ ਹੋਣ ਕਾਰਨ ਰੁਪਿਆ ਮੁੜ ਉਭਰ ਗਿਆ। ਕਾਰੋਬਾਰ ਦੇ ਬੰਦ ਹੋਣ ਤੋਂ ਪਹਿਲਾਂ ਇਹ 73.75 ਰੁਪਏ ਪ੍ਰਤੀ ਡਾਲਰ 'ਤੇ ਜਾਣ ਤੋਂ ਬਾਅਦ 73.76 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ। ਘਰੇਲੂ ਸ਼ੇਅਰਾਂ ਬਾਜ਼ਾਰਾਂ 'ਚ ਤੇਜ਼ੀ ਨਾਲ ਵੀ ਰੁਪਏ ਨੂੰ ਹੁਲਾਰਾ ਮਿਲਿਆ।


Sanjeev

Content Editor

Related News