ਡਾਲਰ ਦੇ ਮੁਕਾਬਲੇ ਭਾਰਤੀ ਕਰੰਸੀ ਸਥਿਰ, ਇੰਨੇ ''ਤੇ ਹੋਈ ਬੰਦ, ਜਾਣੋ ਰੇਟ

08/06/2020 3:00:58 PM

ਮੁੰਬਈ— ਭਾਰਤੀ ਕਰੰਸੀ ਵੀਰਵਾਰ ਦੇ ਕਾਰੋਬਾਰ 'ਚ ਸਥਿਰ ਬੰਦ ਹੋਈ ਹੈ। ਕਰੰਸੀ ਬਾਜ਼ਾਰ 'ਚ ਸ਼ੁਰੂਆਤੀ ਮਜਬੂਤੀ ਤੋਂ ਬਾਅਦ ਰੁਪਿਆ ਅੱਜ 74.94 ਰੁਪਏ ਪ੍ਰਤੀ ਡਾਲਰ ਦੇ ਮੁੱਲ 'ਤੇ ਸਥਿਰ ਰਿਹਾ।

ਰੁਪਏ ਦੀ ਸ਼ੁਰੂਆਤ ਅੱਜ ਬੜ੍ਹਤ ਨਾਲ ਹੋਈ ਸੀ। ਇਹ 12 ਪੈਸੇ ਦੀ ਮਜਬੂਤੀ ਨਾਲ 74.82 ਰੁਪਏ ਪ੍ਰਤੀ ਡਾਲਰ 'ਤੇ ਖੁੱਲ੍ਹਾ ਸੀ ਅਤੇ ਸ਼ੇਅਰ ਬਾਜ਼ਾਰ ਦੀ ਤੇਜ਼ੀ ਦੇ ਦਮ 'ਤੇ 74.78 ਰੁਪਏ ਪ੍ਰਤੀ ਡਾਲਰ ਤੱਕ ਪਹੁੰਚ ਗਿਆ।

ਇਸ ਤੋਂ ਇਲਾਵਾ ਦੁਨੀਆ ਦੀਆਂ ਹੋਰ ਪ੍ਰਮੁੱਖ ਕਰੰਸੀਆਂ ਦੇ ਮੁਕਾਬਲੇ ਡਾਲਰ 'ਚ ਰਹੀ ਗਿਰਾਵਟ ਦਾ ਵੀ ਰੁਪਏ ਨੂੰ ਸਮਰਥਨ ਮਿਲਿਆ। ਇਸ ਤੋਂ ਬਾਅਦ ਬੈਂਕਾਂ ਵੱਲੋਂ ਡਾਲਰ ਦੀ ਖਰੀਦ ਵਧਾ ਦੇਣ ਨਾਲ ਭਾਰਤੀ ਕਰੰਸੀ ਦਬਾਅ 'ਚ ਆ ਗਈ। ਕਾਰੋਬਾਰ ਦੀ ਸਮਾਪਤੀ ਤੋਂ ਪਹਿਲਾਂ 74.96 ਰੁਪਏ ਪ੍ਰਤੀ ਡਾਲਰ ਦੇ ਦਿਨ ਦੇ ਹੇਠਲੇ ਪੱਧਰ ਨੂੰ ਛੂਹਣ ਤੋਂ ਬਾਅਦ ਇਹ 74.94 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ।


Sanjeev

Content Editor

Related News