ਵਿੱਤੀ ਸਾਲ 21 ''ਚ ਡੀ. ਐੱਲ. ਐੱਫ. ਦੀ ਵਿਕਰੀ ਵੱਧ ਕੇ 3,084 ਕਰੋੜ ਰੁ: ਰਹੀ

06/12/2021 7:33:34 PM

ਨਵੀਂ ਦਿੱਲੀ- ਡੀ. ਐੱਲ. ਐੱਫ. ਨੇ ਪਿਛਲੇ ਵਿੱਤੀ ਵਰ੍ਹੇ ਦੌਰਾਨ 3,084 ਕਰੋੜ ਰੁਪਏ ਦੀਆਂ ਰਿਹਾਇਸ਼ੀ ਜਾਇਦਾਦਾਂ ਵੇਚੀਆਂ, ਜੋ ਵਿੱਤੀ ਸਾਲ 2019-20 ਵਿਚ ਵਿਕਰੀ ਨਾਲੋਂ 24 ਫ਼ੀਸਦੀ ਵੱਧ ਹੈ। ਮਹਾਮਾਰੀ ਦੇ ਬਾਵਜੂਦ ਕੰਪਨੀ ਨੇ ਸੰਪੂਰਨ ਅਤੇ ਮਕਾਨਾਂ ਦੀ ਬਿਹਤਰ ਮੰਗ ਵੇਖੀ। ਨਿਵੇਸ਼ਕਾਂ ਨੂੰ ਦਿੱਤੀ ਗਈ ਪ੍ਰਸਤੁਤੀ ਅਨੁਸਾਰ ਕੰਪਨੀ ਦੀ ਵਿਕਰੀ ਬੁਕਿੰਗ ਵਿੱਤੀ ਸਾਲ 2019-20 ਵਿਚ 2,485 ਕਰੋੜ ਰੁਪਏ ਰਹੀ ਸੀ।

ਡੀ. ਐੱਲ. ਐੱਫ ਨੇ ਕਿਹਾ, "ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿਚ ਕਮਜ਼ੋਰੀ ਦੇ ਬਾਵਜੂਦ ਵਿੱਤੀ ਸਾਲ ਵਿਚ 3,084 ਕਰੋੜ ਰੁਪਏ ਦੀ ਨਵੀਂ ਵਿਕਰੀ ਹੋਈ ਹੈ।" ਮਹਾਮਾਰੀ ਨੂੰ ਨਿਯੰਤਰਣ ਕਰਨ ਲਈ ਦੇਸ਼ ਵਿਆਪੀ ਤਾਲਾਬੰਦੀ ਕਾਰਨ ਮਾਲੀ ਸਾਲ 2020-21 ਦੀ ਜੂਨ ਤਿਮਾਹੀ ਦੌਰਾਨ ਹਾਊਸਿੰਗ ਵਿਕਰੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਸੀ।

ਕੰਪਨੀ ਨੇ ਕਿਹਾ, "ਰਿਹਾਇਸ਼ੀ ਮੰਗ ਨੇ ਵਿੱਤੀ ਸਾਲ 2021 ਦੇ ਅੱਧ ਦੇ ਅਰਸੇ ਦੌਰਾਨ ਮਜ਼ਬੂਤ ਕਾਰਗੁਜ਼ਾਰੀ ਦਿਖਾਈ। ਵਿੱਤੀ ਸਾਲ 2022 ਦੀ ਪਹਿਲੀ ਤਿਮਾਹੀ ਤਾਲਾਬੰਦੀ ਕਾਰਨ ਪ੍ਰਭਾਵਿਤ ਹੋ ਸਕਦੀ ਹੈ।" ਕੰਪਨੀ ਨੂੰ ਗੁਰੂਗ੍ਰਾਮ ਵਿਚ ਨਿਵਾਸਾਂ ਲਈ ਵਧੀਆ ਹੁੰਗਾਰਾ ਮਿਲਿਆ ਹੈ। ਡੀ. ਐੱਲ. ਐੱਫ ਨੇ 31 ਮਾਰਚ 2021 ਨੂੰ ਸਮਾਪਤ ਤਿਮਾਹੀ ਵਿਚ 480.94 ਕਰੋੜ ਰੁਪਏ ਦਾ ਇਕਜੁੱਟ ਸ਼ੁੱਧ ਮੁਨਾਫਾ ਦਰਜ ਕੀਤਾ। ਇਕ ਸਾਲ ਪਹਿਲਾਂ ਦੀ ਇਸੇ ਤਿਮਾਹੀ ਵਿਚ ਕੰਪਨੀ ਨੂੰ 1,857.76 ਕਰੋੜ ਰੁਪਏ ਦਾ ਸ਼ੁੱਧ ਘਾਟਾ ਹੋਇਆ ਸੀ।

Sanjeev

This news is Content Editor Sanjeev