ਡਾਬਰ ਕੰਪਨੀ ਨੂੰ ਹੋਇਆ 377.3 ਕਰੋੜ ਰੁਪਏ ਦਾ ਲਾਭ

05/08/2021 12:36:33 PM

ਨਵੀਂ ਦਿੱਲੀ (ਭਾਸ਼ਾ) – ਡਾਬਰ ਇੰਡੀਆ ਲਿਮਟਿਡ ਨੇ ਵਿੱਤੀ ਸਾਲ 2020-21 ਦੀ ਆਖਰੀ ਤਿਮਾਹੀ ’ਚ ਮਜ਼ਬੂਤ ਵਿਕਰੀ ਦੇ ਦਮ ’ਤੇ 377.3 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ। ਕੰਪਨੀ ਨੇ ਦੱਸਿਆ ਕਿ ਸਾਲ 2019-20 ਦੀ ਚੌਥੀ ਤਿਮਾਹੀ ’ਚ ਉਸ ਨੂੰ 281.60 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਹੋਇਆ ਸੀ ਅਤੇ ਇਸ ਤਰ੍ਹਾਂ ਉਸ ਦੇ ਸ਼ੁੱਧ ਮੁਨਾਫੇ ’ਚ 33.98 ਫੀਸਦੀ ਦਾ ਵਾਧਾ ਹੋਇਆ।

ਡਾਬਰ ਨੇ ਦੱਸਿਆ ਕਿ 31 ਮਾਰਚ 2021 ਨੂੰ ਸਮਾਪਤ ਚੌਥੀ ਤਿਮਾਹੀ ’ਚ ਉਸ ਦੀ ਆਮਦਨ 25.27 ਫੀਸਦੀ ਵਧ ਕੇ 2,336.79 ਕਰੋੜ ਰੁਪਏ ਹੋ ਗਈ ਜੋ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ’ਚ 1,865.36 ਕਰੋੜ ਰੁਪਏ ਰਹੀ ਸੀ। ਡਾਬਰ ਇੰਡੀਆ ਦੇ ਮੁੱਖ ਕਾਰਜਕਾਰੀ ਪ੍ਰਧਾਨ ਮੋਹਿਤ ਮਲਹੋਤਰਾ ਨੇ ਕਿਹਾ ਕਿ ਬਾਜ਼ਾਰ ’ਚ ਚੁਣੌਤੀਪੂਰਨ ਸਥਿਤੀ ਦੇ ਬਾਵਜੂਦ ਡਾਬਰ ਨੇ ਲਗਾਤਾਰ ਦੂਜੀ ਤਿਮਾਹੀ ’ਚ ਦੋ ਅੰਕਾਂ ’ਚ ਵਾਧਾ ਦਰਜ ਕੀਤਾ ਹੈ। ਵਿੱਤੀ ਸਾਲ 2020-21 ਦੌਰਾਨ ਵਪਾਰ ’ਚ 25.6 ਫੀਸਦੀ ਵੱਧ ਲਾਭ ਨਾਲ ਕੰਪਨੀ ਦੀ ਵਿੱਤੀ ਸਥਿਤੀ ਮਜ਼ਬੂਤ ਬਣੀ ਹੋਈ ਹੈ।


Harinder Kaur

Content Editor

Related News