ਪਹਿਲੀ ਤਿਮਾਹੀ ''ਚ ਸੀ. ਡੀ. ਐੱਸ. ਐੱਲ. ਦੇ ਮੁਨਾਫੇ ਵਿਚ 37 ਫ਼ੀਸਦ ਉਛਾਲ

08/02/2021 3:12:02 PM

ਨਵੀਂ ਦਿੱਲੀ- ਪ੍ਰਮੁੱਖ ਡਿਪਾਜ਼ਟਰੀ ਸੇਵਾ ਸੀ. ਡੀ. ਐੱਸ. ਐੱਲ. ਨੇ ਸੋਮਵਾਰ ਨੂੰ ਕਿਹਾ ਕਿ ਜੂਨ 2021 ਨੂੰ ਖ਼ਤਮ ਹੋਈ ਤਿਮਾਹੀ ਵਿਚ ਉਸ ਦਾ ਟੈਕਸ ਤੋਂ ਬਾਅਦ ਮੁਨਾਫਾ (ਪੀ. ਏ. ਟੀ.) 37 ਫ਼ੀਸਦੀ ਵੱਧ ਕੇ 63.99 ਕਰੋੜ ਰੁਪਏ ਹੋ ਗਿਆ।


ਸੀ. ਡੀ. ਐੱਸ. ਐੱਲ. ਨੇ ਇਕ ਬਿਆਨ ਵਿਚ ਕਿਹਾ ਕਿ ਉਸ ਨੇ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ਵਿਚ 46.72 ਕਰੋੜ ਰੁਪਏ ਦਾ ਪੀ. ਏ. ਟੀ. ਦਰਜ ਕੀਤਾ ਸੀ।

ਸਮੀਖਿਆ ਅਧੀਨ ਤਿਮਾਹੀ ਵਿਚ ਸੀ. ਡੀ. ਐੱਸ. ਐੱਲ. ਦੀ ਕੁੱਲ ਆਮਦਨ 51 ਫ਼ੀਸਦ ਵੱਧ ਕੇ 129.79 ਕਰੋੜ ਰੁਪਏ ਹੋ ਗਈ, ਜੋ ਜੂਨ 2020 ਨੂੰ ਖ਼ਤਮ ਤਿਮਾਹੀ ਵਿਚ 86.01 ਕਰੋੜ ਰੁਪਏ ਰਹੀ ਸੀ। ਸੈਂਟਰਲ ਡਿਪਾਜ਼ਟਰੀ ਸਰਵਿਸਿਜ਼ (ਇੰਡੀਆ) ਲਿਮਟਿਡ (ਸੀ. ਡੀ. ਐੱਸ. ਐੱਲ.) ਨੇ ਜੁਲਾਈ 2021 ਵਿਚ 4 ਕਰੋੜ ਡੀਮੈਟ ਖਾਤੇ ਰਜਿਸਟਰ ਕੀਤੇ। ਸੀ. ਡੀ. ਐੱਸ. ਐੱਲ. ਦੇ ਐੱਮ. ਡੀ. ਅਤੇ ਸੀ. ਈ. ਓ. ਨੇਹਲ ਵੋਰਾ ਨੇ ਕਿਹਾ, "ਪੂੰਜੀ ਬਾਜ਼ਾਰ ਵਿਚ ਲਗਾਤਾਰ ਵਾਧਾ ਜਾਰੀ ਹੈ, ਜੋ ਮੁੱਖ ਤੌਰ 'ਤੇ ਨਿਵੇਸ਼ਕਾਂ ਦੇ ਵਧਦੇ ਰੁਝਾਨ ਕਾਰਨ ਹੈ।"


Sanjeev

Content Editor

Related News