ਏਸ਼ੀਆਈ ਬਾਜ਼ਾਰ ਸੁਸਤ, SGX ਨਿਫਟੀ 11,940 ਦੇ ਹੇਠਾਂ

07/17/2018 8:03:37 AM

ਨਵੀਂ ਦਿੱਲੀ— ਮੰਗਲਵਾਰ ਦੇ ਕਾਰੋਬਾਰ 'ਚ ਏਸ਼ੀਆਈ ਬਾਜ਼ਾਰਾਂ 'ਚ ਕਾਰੋਬਾਰ ਸੁਸਤ ਦੇਖਣ ਨੂੰ ਮਿਲ ਰਿਹਾ ਹੈ। ਜਾਪਾਨ ਦਾ ਬਾਜ਼ਾਰ ਨਿੱਕੇਈ ਤੇਜ਼ੀ 'ਚ, ਜਦੋਂ ਕਿ ਦੱਖਣੀ ਕੋਰੀਆ ਦਾ ਇੰਡੈਕਸ ਕੋਸਪੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਹੈ। ਹਾਂਗਕਾਂਗ ਦਾ ਹੈਂਗ ਸੇਂਗ ਵੀ ਗਿਰਾਵਟ 'ਚ ਕਾਰੋਬਾਰ ਕਰ ਰਿਹਾ ਹੈ। ਚੀਨ ਦਾ ਸ਼ੰਘਾਈ ਕੰਪੋਜਿਟ ਵੀ ਕਮਜ਼ੋਰ ਨਜ਼ਰ ਆਇਆ ਹੈ। ਇਸ ਦੇ ਇਲਾਵਾ ਸਿੰਗਾਪੁਰ 'ਚ ਐੱਸ. ਜੀ. ਐਕਸ. ਨਿਫਟੀ 11,940 ਦੇ ਹੇਠਾਂ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ।

ਚੀਨ ਦਾ ਬਾਜ਼ਾਰ ਸ਼ੰਘਾਈ 25 ਅੰਕਾਂ ਦੀ ਗਿਰਾਵਟ ਨਾਲ 2,788 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ ਹੈ। ਜਾਪਾਨ ਦਾ ਬਾਜ਼ਾਰ ਨਿੱਕੇਈ 98 ਅੰਕ ਵੱਧ ਕੇ 22,694 'ਤੇ ਕਾਰੋਬਾਰ ਕਰਦਾ ਦਿਸਿਆ। ਐੱਨ. ਐੱਸ. ਈ. ਨਿਫਟੀ-50 ਦਾ ਸਿੰਗਾਪੁਰ ਟ੍ਰੇਡਿਡ ਐੱਸ. ਜੀ. ਐਕਸ. ਨਿਫਟੀ 14 ਅੰਕ ਕਮਜ਼ੋਰ ਹੋ ਕੇ 11,934 ਦੇ ਪੱਧਰ 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ। ਹਾਂਗਕਾਂਗ ਦਾ ਹੈਂਗ ਸੇਂਗ 290 ਅੰਕ ਦੀ ਗਿਰਾਵਟ ਨਾਲ 28,250 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ। ਦੱਖਣੀ ਕੋਰੀਆ ਦਾ ਇੰਡੈਕਸ ਕੋਸਪੀ 0.2 ਫੀਸਦੀ ਡਿੱਗ ਕੇ 2,297 'ਤੇ ਕਾਰੋਬਾਰ ਕਰਦਾ ਨਜ਼ਰ ਆਇਆ। ਸਿੰਗਾਪੁਰ ਦਾ ਸਟਰੇਟਸ ਟਾਈਮਜ਼ 0.07 ਫੀਸਦੀ ਕਮਜ਼ੋਰ ਹੋ ਕੇ 3,230.66 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ।