ਏਸ਼ੀਆਈ ਬਾਜ਼ਾਰਾਂ ''ਚ ਤੇਜ਼ ਗਿਰਾਵਟ, SGX ਨਿਫਟੀ 100 ਤੋਂ ਵੱਧ ਅੰਕ ਡਿੱਗਾ

12/10/2018 7:59:15 AM

ਨਵੀਂ ਦਿੱਲੀ— ਵਾਸ਼ਿੰਗਟਨ ਤੇ ਬੀਜਿੰਗ ਵਿਚਕਾਰ ਤਣਾਅ ਵਧਣ ਦੀ ਸੰਭਾਵਨਾ ਅਤੇ ਨਵੰਬਰ 'ਚ ਚੀਨ ਦਾ ਵਪਾਰ ਅੰਕੜਾ ਉਮੀਦ ਤੋਂ ਘੱਟ ਰਹਿਣ ਨਾਲ ਦੁਨੀਆ ਭਰ ਦੇ ਬਾਜ਼ਾਰਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਓਧਰ ਤੇਲ ਉਤਪਾਦਕ ਦੇਸ਼ਾਂ ਵੱਲੋਂ ਸਪਲਾਈ ਘਟਾਉਣ ਦੇ ਐਲਾਨ ਨਾਲ ਕੱਚਾ ਤੇਲ ਵੀ 0.8 ਫੀਸਦੀ ਦੀ ਤੇਜ਼ੀ ਨਾਲ 62 ਡਾਲਰ ਪ੍ਰਤੀ ਬੈਰਲ ਦੇ ਪਾਰ ਕਾਰੋਬਾਰ ਕਰ ਰਿਹਾ ਹੈ। ਸਿਡਨੀ ਤੋਂ ਲੈ ਕੇ ਹਾਂਗਕਾਂਗ 'ਚ ਸਟਾਕ ਮਾਰਕੀਟ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਆਸਟ੍ਰੇਲੀਆ ਦੇ ਐੱਸ. ਐਂਡ ਪੀ./ਏ. ਐੱਸ. ਐਕਸ. ਇੰਡੈਕਸ 'ਚ 1.8 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਹਾਂਗਕਾਂਗ ਦਾ ਬਾਜ਼ਾਰ 1 ਫੀਸਦੀ ਤਕ ਡਿੱਗਿਆ ਹੈ। ਯੂ. ਐੱਸ. ਸਟਾਕ ਫਿਊਚਰਜ਼ 'ਚ ਗਿਰਾਵਟ ਤੋਂ ਮਿਲੇ ਸੰਕੇਤਾਂ ਨਾਲ ਯੂਰਪੀ ਤੇ ਅਮਰੀਕੀ ਬਾਜ਼ਾਰ ਵੀ ਸੋਮਵਾਰ ਨੂੰ ਡਿੱਗ ਕੇ ਖੁੱਲ੍ਹਣ ਦੇ ਆਸਾਰ ਹਨ।
 

ਐੱਸ. ਜੀ. ਐਕਸ. ਨਿਫਟੀ 1 ਫੀਸਦੀ ਤੋਂ ਵਧ ਡਿੱਗਾ
ਏਸ਼ੀਆਈ ਬਾਜ਼ਾਰ 'ਚ ਸੋਮਵਾਰ ਨੂੰ ਤੇਜ਼ ਗਿਰਾਵਟ ਨਾਲ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਜਾਪਾਨ ਦਾ ਬਾਜ਼ਾਰ ਨਿੱਕੇਈ 350 ਤੋਂ ਵਧ ਅੰਕ ਦੀ ਗਿਰਾਵਟ 'ਚ, ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ 12 ਅੰਕ ਕਮਜ਼ੋਰ ਹੋ ਕੇ ਕਾਰੋਬਾਰ ਕਰ ਰਹੇ ਹਨ। ਹਾਂਗਕਾਂਗ ਦੇ ਹੈਂਗ ਸੇਂਗ 'ਚ ਵੀ ਗਿਰਾਵਟ ਦੇਖਣ ਨੂੰ ਮਿਲੀ ਹੈ। ਐਸ. ਜੀ. ਐਕਸ. ਨਿਫਟੀ 123 ਅੰਕ ਯਾਨੀ 1.2 ਫੀਸਦੀ ਡਿੱਗ ਕੇ ਕਾਰੋਬਾਰ ਕਰ ਰਿਹਾ ਹੈ। ਦੱਖਣੀ ਕੋਰੀਆ ਦੇ ਇੰਡੈਕਸ ਕੋਸਪੀ 'ਚ 0.76 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ।

ਚੀਨ ਦਾ ਬਾਜ਼ਾਰ ਸ਼ੰਘਾਈ 12 ਅੰਕ ਕਮਜ਼ੋਰ ਹੋ ਕੇ 2,595.02 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ। ਜਾਪਾਨ ਦਾ ਬਾਜ਼ਾਰ ਨਿੱਕੇਈ 377 ਅੰਕ ਡਿੱਗ ਕੇ 21,301.61 'ਤੇ ਕਾਰੋਬਾਰ ਕਰਦਾ ਦਿਸਿਆ। ਐੱਨ. ਐੱਸ. ਈ. ਨਿਫਟੀ-50 ਦਾ ਸਿੰਗਾਪੁਰ ਟ੍ਰੇਡਡ ਐੱਸ. ਜੀ. ਐਕਸ. ਨਿਫਟੀ 123.50 ਅੰਕ ਕਮਜ਼ੋਰ ਹੋ ਕੇ 10,615.50 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ। ਹਾਂਗਕਾਂਗ ਦਾ ਹੈਂਗ ਸੇਂਗ 355.6 ਅੰਕ ਦੀ ਗਿਰਾਵਟ ਨਾਲ 25,708.10 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ। ਦੱਖਣੀ ਕੋਰੀਆ ਦਾ ਇੰਡੈਕਸ ਕੋਸਪੀ 0.76 ਫੀਸਦੀ ਡਿੱਗ ਕੇ 2,059.61'ਤੇ ਕਾਰੋਬਾਰ ਕਰਦਾ ਨਜ਼ਰ ਆਇਆ।