ਏਸ਼ੀਆਈ ਬਾਜ਼ਾਰ ਰਲੇ-ਮਿਲੇ,SGX ਨਿਫਟੀ ਸੁਸਤ

03/22/2019 9:19:15 AM

ਨਵੀਂ ਦਿੱਲੀ—ਗਲੋਬਲ ਬਾਜ਼ਾਰਾਂ ਤੋਂ ਚੰਗੇ ਸੰਕੇਤ ਮਿਲ ਰਹੇ ਹਨ। ਏਸ਼ੀਆਈ ਬਾਜ਼ਾਰ ਵਾਧੇ ਨਾਲ ਕਾਰੋਬਾਰ ਕਰ ਰਹੇ ਹਨ। ਐੱਸ.ਜੀ.ਐਕਸ. ਨਿਫਟੀ ਨੇ ਵੀ 11600 ਦਾ ਪੱਧਰ ਛੂਹ ਲਿਆ ਹੈ। ਅਮਰੀਕੀ ਬਾਜ਼ਾਰਾਂ 'ਚ ਵੀ ਕੱਲ ਜੋਸ਼ ਦਿੱਸਿਆ ਹੈ। ਕੱਲ ਦੇ ਕਾਰੋਬਾਰ 'ਚ ਅਮਰੀਕੀ ਬਾਜ਼ਾਰ ਕਰੀਬ 1 ਫੀਸਦੀ ਚੜ੍ਹ ਕੇ ਬੰਦ ਹੋਏ। ਉੱਧਰ ਬ੍ਰੈਂਟ ਕਰੂਡ 4 ਮਹੀਨੇ ਦੇ ਸਿਖਰ ਦੇ ਕਰੀਬ ਬਰਕਰਾਰ ਹੈ। 
ਜਾਪਾਨ ਦਾ ਬਾਜ਼ਾਰ ਨਿੱਕੇਈ 47.42 ਅੰਕ ਭਾਵ 0.22 ਫੀਸਦੀ ਦੀ ਕਮਜ਼ੋਰੀ ਨਾਲ 21561.50 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਉੱਧਰ ਐੱਸ.ਜੀ.ਐਕਸ. ਨਿਫਟੀ 10.50 ਅੰਕ ਭਾਵ 0.09 ਫੀਸਦੀ ਦੀ ਕਮਜ਼ੋਰੀ ਨਾਲ 11581.50 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਅੱਜ ਸਟ੍ਰੇਟਸ ਟਾਈਮਜ਼ 'ਚ 0.10 ਫੀਸਦੀ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਉੱਧਰ ਹੈਂਗਸੇਂਗ 6.99 ਅੰਕ ਭਾਵ 0.02 ਫੀਸਦੀ ਦੇ ਵਾਧੇ ਨਾਲ 29.07 ਦੇ ਪੱਧਰ 'ਤੇ ਦਿਸ ਰਿਹਾ ਹੈ। ਉੱਧਰ ਤਾਈਵਾਨ ਦਾ ਬਾਜ਼ਾਰ 7.14 ਅੰਕਾਂ ਭਾਵ 0.07 ਫੀਸਦੀ ਦੇ ਮਾਮੂਲੀ ਵਾਧੇ ਨਾਲ 10616.69 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ ਜਦੋਂਕਿ ਸ਼ੰਘਾਈ ਕੰਪੋਜ਼ਿਟ 0.35 ਫੀਸਦੀ ਡਿੱਗ ਕੇ 3090.64 ਦੇ ਪੱਧਰ 'ਤੇ ਨਜ਼ਰ ਆ ਰਿਹਾ ਹੈ।

Aarti dhillon

This news is Content Editor Aarti dhillon