ਏਸ਼ੀਆ ਮਜ਼ਬੂਤ, SGX ਨਿਫਟੀ 60 ਅੰਕ ਚੜ੍ਹਿਆ

01/18/2019 12:56:27 PM

ਨਵੀਂ ਦਿੱਲੀ—ਅੱਜ ਬਾਜ਼ਾਰ ਦੇ ਲਈ ਗਲੋਬਲ ਸੰਕੇਤ ਚੰਗੇ ਦਿਖਾਈ ਦੇ ਰਹੇ ਹਨ। ਏਸ਼ੀਆਈ ਬਾਜ਼ਾਰਾਂ 'ਚ ਤੇਜ਼ੀ ਦੇ ਨਾਲ ਕਾਰੋਬਾਰ ਹੋ ਰਿਹਾ ਹੈ। ਐੱਸ.ਜੀ.ਐਕਸ ਨਿਫਟੀ 60 ਅੰਕ ਤੋਂ ਜ਼ਿਆਦਾ ਉੱਪਰ ਨਜ਼ਰ ਆ ਰਿਹਾ ਹੈ। ਜਾਪਾਨ ਦਾ ਬਾਜ਼ਾਰ ਨਿੱਕੇਈ 272 ਅੰਕ ਭਾਵ 1.34 ਫੀਸਦੀ ਦੀ ਮਜ਼ਬੂਤੀ ਦੇ ਨਾਲ 20675 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਉੱਧਰ ਹੈਂਗ ਸੇਂਗ 195 ਅੰਕ ਭਾਵ ਕਰੀਬ 0.75 ਫੀਸਦੀ ਦੇ ਵਾਧੇ ਨਾਲ 26955 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ ਜਦੋਂਕਿ ਐੱਸ.ਜੀ.ਐਕਸ ਨਿਫਟੀ ਕਰੀਬ 60 ਅੰਕ ਭਾਵ 0.52 ਫੀਸਦੀ ਦੇ ਵਾਧੇ ਨਾਲ 10980 ਦੇ ਪੱਧਰ 'ਤੇ ਕਰੀਬ ਕਾਰੋਬਾਰ ਕਰ ਰਿਹਾ ਹੈ। 
ਕੋਰੀਆਈ ਬਾਜ਼ਾਰ ਦਾ ਇੰਡੈਕਸ ਕੋਸਪੀ 0.47 ਫੀਸਦੀ ਵਧਿਆ ਹੈ, ਜਦੋਂ ਸਟ੍ਰੇਟਸ ਟਾਈਮਜ਼ 'ਚ 0.33 ਫੀਸਦੀ ਦੀ ਮਜ਼ਬੂਤੀ ਦੇਖਣ ਨੂੰ ਮਿਲ ਰਹੀ ਹੈ।

Aarti dhillon

This news is Content Editor Aarti dhillon