ਏਸ਼ੀਆਈ ਬਾਜ਼ਾਰ ''ਚ ਤੇਜ਼ੀ, SGX ਨਿਫਟੀ 11,420 ਦੇ ਪਾਰ

08/17/2018 8:03:43 AM

ਨਵੀਂ ਦਿੱਲੀ— ਸ਼ੁੱਕਰਵਾਰ ਦੇ ਕਾਰੋਬਾਰ 'ਚ ਏਸ਼ੀਆਈ ਬਾਜ਼ਾਰਾਂ 'ਚ ਕਾਰੋਬਾਰ ਮਜਬੂਤ ਦੇਖਣ ਨੂੰ ਮਿਲ ਰਿਹਾ ਹੈ। ਜਾਪਾਨ ਦਾ ਬਾਜ਼ਾਰ ਨਿੱਕੇਈ ਅਤੇ ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜਿਟ ਮਜਬੂਤ ਹੋ ਕੇ ਕਾਰੋਬਾਰ ਕਰ ਰਹੇ ਹਨ। ਹਾਂਗ ਕਾਂਗ ਦਾ ਹੈਂਗ ਸੇਂਗ ਵੀ ਤੇਜ਼ੀ 'ਚ ਦਿਸ ਰਿਹਾ ਹੈ। ਸਿੰਗਾਪੁਰ 'ਚ ਐਸ. ਜੀ. ਐਕਸ. ਨਿਫਟੀ ਹਲਕੀ ਤੇਜ਼ੀ ਨਾਲ ਵਧ ਕੇ 11,420 ਦੇ ਪਾਰ ਹੋ ਕੇ ਕਾਰੋਬਾਰ ਕਰ ਰਿਹਾ ਹੈ। ਦੱਖਣੀ ਕੋਰੀਆ ਦਾ ਕੋਸਪੀ ਵੀ ਮਜਬੂਤ ਹੈ। ਉੱਥੇ ਹੀ ਬੀਤੇ ਕਾਰੋਬਾਰੀ ਦਿਨ ਵੀਰਵਾਰ ਨੂੰ ਅਮਰੀਕੀ ਬਾਜ਼ਾਰ ਤੇਜ਼ੀ 'ਚ ਬੰਦ ਹੋਏ ਹਨ। ਡਾਓ ਜੋਂਸ ਅਤੇ ਐੱਸ. ਐਂਡ. ਪੀ.-500 ਇੰਡੈਕਸ ਕ੍ਰਮਵਾਰ 1.6 ਫੀਸਦੀ ਅਤੇ 0.8 ਫੀਸਦੀ ਤਕ ਚੜ੍ਹ ਕੇ ਬੰਦ ਹੋਏ ਹਨ, ਜਦੋਂ ਕਿ ਨੈਸਡੈਕ ਕੰਪੋਜਿਟ 0.42 ਫੀਸਦੀ ਮਜਬੂਤ ਹੋ ਕੇ ਬੰਦ ਹੋਇਆ।

ਇਸ ਵਿਚਕਾਰ ਸ਼ੁੱਕਰਵਾਰ ਦੇ ਕਾਰੋਬਾਰ 'ਚ ਚੀਨ ਦਾ ਬਾਜ਼ਾਰ ਸ਼ੰਘਾਈ 0.33 ਫੀਸਦੀ ਮਜਬੂਤ ਹੋ ਕੇ 2,714 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ ਹੈ। ਜਾਪਾਨ ਦਾ ਬਾਜ਼ਾਰ ਨਿੱਕੇਈ 110 ਅੰਕ ਚੜ੍ਹ ਕੇ 22,297 'ਤੇ ਕਾਰੋਬਾਰ ਕਰਦਾ ਦਿਸਿਆ। ਹਾਂਗਕਾਂਗ ਦਾ ਹੈਂਗ ਸੇਂਗ 215 ਅੰਕ ਦੀ ਤੇਜ਼ੀ ਨਾਲ 27,316 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ। ਐੱਨ. ਐੱਸ. ਈ. ਨਿਫਟੀ-50 ਦਾ ਸਿੰਗਾਪੁਰ ਟ੍ਰੇਡਡ ਐੱਸ. ਜੀ. ਐਕਸ. ਨਿਫਟੀ 4-5 ਅੰਕ ਦੀ ਹਲਕੀ ਤੇਜ਼ੀ ਨਾਲ 11,430 ਦੇ ਨਜ਼ਦੀਕ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ। ਦੱਖਣੀ ਕੋਰੀਆ ਦਾ ਇੰਡੈਕਸ ਕੋਸਪੀ 8.23 ਅੰਕ ਦੀ ਤੇਜ਼ੀ ਨਾਲ 2,249 'ਤੇ ਕਾਰੋਬਾਰ ਕਰਦਾ ਨਜ਼ਰ ਆਇਆ। ਸਿੰਗਾਪੁਰ ਦਾ ਸਟਰੇਟਸ ਟਾਈਮਜ਼ 0.7 ਫੀਸਦੀ ਵਧ ਕੇ 3,234 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ।