ਆਹਲੂਵਾਲੀਆ ਕਾਂਟਰੈਕਟਸ ਨੇ ਏ2 ਇੰਟੀਰੀਅਰਸ ਨਾਲ ਵਿਵਾਦ ਖਤਮ ਕੀਤਾ

05/10/2021 2:46:46 PM

ਨਵੀਂ ਦਿੱਲੀ- ਨਿਰਮਾਣ ਫਰਮ ਆਹਲੂਵਾਲੀਆ ਕਾਂਟਰੈਕਟਸ ਲਿਮਟਿਡ ਨੇ ਆਪਣੇ ਸੰਚਾਲਨ ਲੈਣਦਾਰ ਏ2 ਇੰਟੀਰੀਅਰਸ ਪ੍ਰਾਈਵੇਟ ਲਿਮਟਿਡ ਨਾਲ ਵਿਵਾਦ ਖ਼ਤਮ ਕਰ ਲਿਆ ਹੈ। 

ਨਿਰਮਾਣ ਫਰਮ ਆਹਲੂਵਾਲੀਆ ਕਾਂਟਰੈਕਟਸ ਲਿਮਟਿਡ ਨੇ  ਏ2 ਇੰਟੀਰੀਅਰਸ ਪ੍ਰਾਈਵੇਟ ਲਿਮਟਿਡ ਨਾਲ ਭਗਤਾਨ ਵਿਵਾਦ ਨੂੰ ਲੈ ਕੇ ਸਮਝੌਤਾ ਕੀਤਾ ਹੈ ਅਤੇ ਉਹ ਦਿਵਾਲੀਆ ਕਾਰਵਾਈ ਨੂੰ ਵਾਪਸ ਲੈਣ ਲਈ ਅਰਜ਼ੀ ਦਾਖ਼ਲ ਕਰਨ ਜਾ ਰਹੀ ਹੈ।

ਰਾਸ਼ਟਰੀ ਕੰਪਨੀ ਕਾਨੂੰ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ਦੀ ਦਿੱਲੀ ਸਥਿਤੀ ਬੈਂਚ ਨੇ ਪੰਜ ਮਈ ਨੂੰ ਆਹਲੂਵਾਲੀਆ ਕਾਂਟਰੈਕਟਸ ਲਿਮਟਿਡ ਖਿਲਾਫ ਦਾਇਰ ਏ2 ਇੰਟੀਰੀਅਰਸ ਪ੍ਰਾਈਵੇਟ ਲਿਮਟਿਡ ਦੀ ਦਿਵਾਲੀਆ ਪਟੀਸ਼ਨ ਨੂੰ ਸਵੀਕਾਰ ਕੀਤਾ ਸੀ। ਇਸ ਪਟੀਸ਼ਨ ਏ2 ਇੰਟੀਰੀਅਰਸ ਨੇ 14.10 ਕਰੋੜ ਰੁਪਏ ਦੇ ਡਿਫਾਲਟ ਦਾ ਦਾਅਵਾ ਕੀਤਾਸੀ। ਇਸ ਮਾਮਲੇ ਵਿਚ ਐੱਨ. ਸੀ. ਐੱਲ.ਟੀ. ਨੇ ਇਕ ਅੰਤਰਿਮ ਸਮਾਧਾਨ ਪੇਸ਼ੇਵਰ (ਆਈ. ਆਰ. ਪੀ.) ਨੂੰ ਵੀ ਨਿਯੁਕਤ ਕੀਤਾ। ਆਹਲੂਵਾਲੀਆ ਕਾਂਟਰੈਟਸ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਆਈ. ਆਰ. ਪੀ. ਨੂੰ ਇਸ ਸਮਝੌਤੇ ਬਾਰੇ ਵਿਚ ਦੱਸ ਦਿੱਤਾ ਗਿਆ ਹੈ ਅਤੇ ਕੰਪਨੀ ਨੇ ਕਾਰਪੋਰੇਟ ਦਿਵਾਲੀਆ ਪ੍ਰਕਿਰਿਆ ਸ਼ੁਰੂ ਨਾ ਕਰਨ ਦੀ ਬੇਨਤੀ ਕੀਤੀ ਹੈ।
 

Sanjeev

This news is Content Editor Sanjeev