ਰੂਨੀ ਨੂੰ ਪਛਾੜ ਕੇ ਇਬ੍ਰਾਹਿਮੋਵਿਚ ਨੇ ਜਿੱਤਿਆ ਇਹ ਵਕਾਰੀ ਐਵਾਰਡ

11/14/2018 2:39:22 PM

ਨਵੀਂ ਦਿੱਲੀ— ਲਾਸ ਏਂਜਲਸ ਗੈਲੇਕਸੀ ਦੇ ਜਲਾਟਨ ਇਬ੍ਰਾਹਿਮੋਵਿਚ ਨੇ ਮੰਗਲਾਵਰ ਨੂੰ ਵਾਸ਼ਿੰਗਟਨ ਡੀ.ਸੀ. ਦੇ ਵੇਨ ਰੂਨੀ ਨੂੰ ਪਛਾੜ ਕੇ ਮੇਜਰ ਲੀਗ ਸਾਕਰ ਦਾ ਨਿਊਕਾਮਰ ਆਫ ਦਿ ਈਅਰ ਦਾ ਖਿਤਾਬ ਜਿੱਤ ਲਿਆ। ਐੱਮ.ਐੱਲ.ਐੱਸ. ਦੇ 27 ਮੈਚਾਂ 'ਚ 22 ਗੋਲ ਦਾਗਣ ਵਾਲੇ 37 ਸਾਲਾ ਇਬ੍ਰਾਹਿਮੋਵਿਚ ਨੂੰ 36 ਫੀਸਦੀ ਵੋਟ ਮਿਲੇ। 21 ਮੈਚਾਂ 'ਚ 12 ਗੋਲ ਕਰਨ ਵਾਲੇ ਰੂਨੀ ਨੂੰ 32 ਫੀਸਦੀ ਵੋਟ ਮਿਲੇ।

ਇੰਗਲੈਂਡ ਲਈ ਵਿਦਾਈ ਮੈਚ ਖੇਡਣ ਨੂੰ ਲੈ ਕੇ ਉਤਸ਼ਾਹਤ ਹਨ ਰੂਨੀ


ਇੰਗਲੈਂਡ ਦੇ ਸਾਬਕਾ ਕਪਤਾਨ ਵੇਨ ਰੂਨੀ ਨੇ ਕਿਹਾ ਕਿ ਫਿਰ ਤੋਂ ਦੇਸ਼ ਦੀ ਜਰਸੀ ਪਹਿਨ ਕੇ ਖੇਡਣਾ ਮੇਰੇ ਲਈ ਸਨਮਾਨ ਦੀ ਗੱਲ ਹੈ। ਇੰਗਲੈਂਡ ਲਈ ਰਿਕਾਰਡ 53 ਗੋਲ ਦਾਗਣ ਵਾਲੇ ਰੂਨੀ ਵੀਰਵਾਰ ਨੂੰ ਅਮਰੀਕਾ ਦੇ ਖਿਲਾਫ ਵੇਂਬੇਲੇ ਸਟੇਡੀਅਮ 'ਚ ਆਪਣਾ ਵਿਦਾਈ ਮੈਚ ਖੇਡਣਗੇ। ਉਨ੍ਹਾਂ ਨੇ ਆਪਣਾ ਆਖਰੀ ਮੈਚ ਇਸੇ ਮੈਦਾਨ 'ਤੇ ਨਵੰਬਰ 2016 'ਚ ਸਕਾਟਲੈਂਡ ਦੇ ਖਿਲਾਫ ਖੇਡਿਆ ਸੀ। ਇਹ ਇੰਗਲੈਂਡ ਵੱਲੋਂ ਉਨ੍ਹਾਂ ਦਾ 120ਵਾਂ ਮੈਚ ਹੋਵੇਗਾ।

Tarsem Singh

This news is Content Editor Tarsem Singh