ਕਿਉਂ ਕੋਚ ਜਿਦਾਨ ਨੇ ਸਟਾਰ ਫੁੱਟਬਾਲਰ ਬੇਲ ਨੂੰ ਕਿਹਾ- ''ਟੀਮ ਨੂੰ ਤੇਰੀ ਜ਼ਰੂਰਤ ਨਹੀਂ''

07/22/2019 3:16:16 PM

ਨਵੀਂ ਦਿੱਲੀ : ਜਰਮਨ ਕਲੱਬ ਬਾਇਰਨ ਮਿਊਨਿਖ ਖਿਲਾਫ ਪ੍ਰੀ-ਸੀਜ਼ਨ ਮੁਕਾਬਲੇ ਵਿਚ ਸਪੈਨਿਸ਼ ਕਲੱਬ ਨੂੰ 3-1 ਨਾਲ ਹਾਰ ਝਲਣੀ ਪਈ। ਹਾਰ ਦੇ ਬਾਅਦ ਰੀਅਲ ਮੈਡ੍ਰਿਡ ਦੇ ਮੁੱਖ ਕੋਚ ਜਿਨੇਦਿਨ ਜਿਦਾਨ ਨੇ ਆਪਣੇ ਸਟਾਰ ਖਿਡਾਰੀ ਗੈਰੇਥ ਬੇਲ ਨੂੰ ਜਲਦੀ ਹੀ ਕਲੱਬ ਛੱਡਣ ਲਈ ਕਿਹਾ ਹੈ। ਬਾਇਰਨ ਖਿਲਾਫ ਮੈਚ ਵਿਚ ਜਿਨੇਦਿਨ ਨੇ ਹਾਫ ਟਾਈਮ ਵਿਚ 11 ਬਦਲਾਅ ਕੀਤੇ ਪਰ ਉਸਨੇ ਬੇਲ ਨੂੰ ਖੇਡਣ ਦਾ ਮੌਕਾ ਨਹੀਂ ਦਿੱਤਾ।

ਬੇਲ ਜਲਦੀ ਹੀ ਛੱਡਣਗੇ ਕਲੱਬ

ਜਰਮਨ ਕਲੱਬ ਬਾਇਰਨ ਮਿਊਨਿਖ ਹੱਥੋਂ ਹਾਰ ਦੇ ਬਾਅਦ ਕੋਚ ਨੇ ਦੱਸਿਆ, ''ਸਾਨੂੰ ਉਮੀਦ ਹੈ ਕਿ ਬੇਲ ਜਲਦੀ ਹੀ ਕਲੱਬ ਛੱਡ ਦੇਣਗੇ। ਇਹ ਫੈਸਲਾ ਸਭ ਲਈ ਚੰਗਾ ਹੋਵੇਗਾ ਅਤੇ ਅਸੀਂ ਉਸ ਨੂੰ ਨਵੀਂ ਟੀਮ ਵਿਚ ਭੇਜਣ 'ਤੇ ਕੰਮ ਕਰ ਰਹੇ ਹਨ। ਟੀਮ ਨੂੰ ਹੁਣ ਉਸਦੀ ਜ਼ਰੂਰਤ ਨਹੀਂ ਹੈ। ਸਾਨੂੰ ਟੀਮ ਦੇ ਭਵਿੱਖ ਲਈ ਬਦਲਾਅ ਕਰਨਾ ਹੋਵੇਗਾ।

ਬੇਲ ਨਾਲ ਕੋਈ ਨਿਜੀ ਮਤਭੇਦ ਨਹੀਂ

ਮੁੱਖ ਕੋਚ ਜਿਨੇਦਿਨ ਜਿਦਾਨ ਨੇ ਕਿਹਾ ਕਿ ਉਸ ਦੇ ਬੇਲ ਨਾਲ ਕੋਈ ਨਿਜੀ ਮਤਭੇਦ ਨਹੀਂ ਹਨ ਪਰ ਇਕ ਸਮਾਂ ਅਜਿਹਾ ਆਉਂਦਾ ਹੈ ਜਦੋਂ ਕੁਝ ਜ਼ਰੂਰੀ ਚੀਜ਼ਾਂ ਕਰਨੀਆਂ ਪੈਂਦੀਆਂ ਹਨ। ਇਸ ਸਮੇਂ ਉਸ ਨੂੰ ਫੈਸਲਾ ਲੈਣਾ ਹੋਵੇਗਾ ਅਤੇ ਬਲਦਾਅ ਕਰਨੇ ਹੋਣਗੇ। ਕਿਸੇ ਵੀ ਕਲੱਬ ਤੋਂ ਵੱਖ ਹੋਣਾ ਕੋਚ ਅਤੇ ਖਿਡਾਰੀ ਦਾ ਫੈਸਲਾ ਹੁੰਦਾ ਹੈ ਜੋ ਉਹ ਉਸ ਹਾਲਾਤ ਨੂੰ ਚੰਗੀ ਤਰ੍ਹਾਂ ਸਮਝਦੇ ਹਨ।