ਜਹੀਰ ਨੇ ‘ਇੰਪੈਕਟ ਖਿਡਾਰੀ’ ਨਿਯਮ ’ਤੇ ਚੁੱਕੇ ਸਵਾਲ

04/19/2024 10:44:30 AM

ਨਵੀਂ ਦਿਲੀ- ਭਾਰਤੀ ਕਪਤਾਨ ਰੋਹਿਤ ਸ਼ਰਮਾ ਦੇ ਨਜ਼ਰੀਏ ਨਾਲ ਸਹਿਮਤੀ ਜਤਾਉਂਦੇ ਹੋਏ ਸਾਬਕਾ ਤੇਜ਼ ਗੇਂਦਬਾਜ਼ ਜਹੀਰ ਖਾਨ ਨੇ ਵੀਰਵਾਰ ਨੂੰ ਆਈ. ਪੀ. ਐੱਲ. ਵਿਚ ‘ਇੰਪੈਕਟ ਖਿਡਾਰੀ’ ਨਿਯਮ ’ਤੇ ਗੰਭੀਰ ਸਵਾਲ ਚੁੱਕਦੇ ਹੋਏ ਕਿਹਾ ਕਿ ਇਸ ਨਾਲ ‘ਕੰਮ ਚਲਾਊ ਆਲਰਾਊਂਡਰ’ ਤਿਆਰ ਹੋ ਰਹੇ ਹਨ। ‘ਇੰਪੈਕਟ ਖਿਡਾਰੀ’ ਨਿਯਮ 2023 ਸੈਸ਼ਨ ਤੋਂ ਲਾਗੂ ਕੀਤਾ ਗਿਆ, ਜਿਸ ’ਚ ਸਾਰੇ ਆਈ. ਪੀ. ਐੱਲ. ਟੀਮਾਂ ਨੂੰ ਮੈਚ ਦੌਰਾਨ ਇਕ ਖਿਡਾਰੀ ਨੂੰ ਬਦਲਣ ਦੀ ਮਨਜ਼ੂਰੀ ਹੁੰਦੀ ਹੈ। ਮਾਹਿਰਾਂ ਨੇ ਤਰਕ ਦਿੱਤਾ ਹੈ ਕਿ ਇਹ ਨਿਯਮ ਇਕ ਆਲਰਾਊਂਡਰ ਦੀ ਭੂਮਿਕਾ ਨੂੰ ਘੱਟ ਕਰਦਾ ਹੈ। ਸ਼ਿਵਮ ਦੁਬੇ ਵਰਗੇ ਖਿਡਾਰੀ ਨੂੰ ਉਸ ਦੀ ਫ੍ਰੈਂਚਾਈਜ਼ੀ ਚੇਨਈ ਸੁਪਰ ਕਿੰਗਜ਼ ਨੇ ਸਿਰਫ ਪਾਵਰ ਹਿੱਟਰ ਦੇ ਰੂਪ ’ਚ ਇਸਤੇਮਾਲ ਕੀਤਾ ਹੈ। ਦੁਬੇ ਹੋਲੀ ਸਪੀਡ ਦਾ ਗੇਂਦਬਾਜ਼ ਵੀ ਹੈ ਅਤੇ ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ’ਚ ਤੇਜ਼ ਗੇਂਦਬਾਜ਼ੀ ਆਲਰਾਊਂਡਰ ਦੇ ਬਦਲ ਲਈ ਦਾਅਵੇਦਾਰ ਹੈ ਪਰ ਉਸ ਨੂੰ ਗੇਂਦ ਨਾਲ ਆਪਣਾ ਹੁਨਰ ਦਿਖਾਉਣ ਦਾ ਬਹੁਤ ਮੁਸ਼ਕਿਲ ਨਾਲ ਮੌਕਾ ਮਿਲਿਆ ਹੈ।

Aarti dhillon

This news is Content Editor Aarti dhillon