ਰੋਹਿਤ-ਕੋਹਲੀ ਨਹੀਂ, ਜ਼ਹੀਰ ਖਾਨ ਇਸ ਖਿਡਾਰੀ ਨੂੰ ਮੰਨਦੇ ਹਨ ਟੀਮ ਇੰਡੀਆ ਦਾ X Factor

09/26/2019 6:15:34 PM

ਸਪੋਰਟਸ ਡੈਸਕ : ਵੇਸੇ ਤਾਂ ਕ੍ਰਿਕਟ ਜਗਤ ਵਿਚ ਛੋਟੀ-ਵੱਡੀ ਖਬਰਾਂ ਨਿਕਲ ਕੇ ਆਉਂਦੀਆਂ ਹੀ ਰਹਿੰਦੀਆਂ ਹਨ, ਜਿਨ੍ਹਾਂ ਨਾਲ ਅਸੀਂ ਤੁਹਾਨੂੰ ਸਮੇਂ-ਸਮੇਂ 'ਤੇ ਰੂਬਰੂ ਕਰਵਾਉਂਦੇ ਰਹਿੰਦੇ ਹਾਂ ਪਰ ਅੱਜ ਦੇ ਸਮੇਂ ਵਿਚ ਟੀਮ ਇੰਡੀਆ ਦੇ ਆਲਰਾਊਂਡਰ ਖਿਡਾਰੀਆਂ ਦੀ ਮਹੱਤਵਪੂਰਨ ਭੂਮਿਕਾ ਹੋਣ ਲੱਗੀ ਹੈ। ਉੱਥੇ ਹੀ ਬੜੌਦਾ ਦੇ ਨੌਜਵਾਨ ਆਲਰਾਊਂਡਰ ਖਿਡਾਰੀ ਹਾਰਦਿਕ ਪੰਡਯਾ ਭਾਰਤੀ ਟੀਮ ਵਿਚ ਸੀਮਤ ਓਵਰਾਂ ਦੀ ਕ੍ਰਿਕਟ ਵਿਚ ਸਭ ਤੋਂ ਮਹੱਤਵਪੂਰਨ ਖਿਡਾਰੀਆਂ ਵਿਚੋਂ ਕਿ ਮੰਨੇ ਜਾਂਦੇ ਹਨ। ਅਜਿਹੇ 'ਚ ਭਾਰਤੀ ਟੀਮ ਦੇ ਸਾਬਕਾ ਤੇਜ਼ ਗੇਂਦਬਾਜ਼ ਜ਼ਹੀਰ ਖਾਨ ਦਾ ਮੰਨਣਾ ਹੈ ਕਿ ਮੌਜੂਦਾ ਹਾਲ ਵਿਚ ਹਾਰਦਿਕ ਟੀਮ ਦਾ ਸਭ ਤੋਂ ਵੱਡਾ ਐਕਸ ਫੈਕਟਰ ਹਨ।

ਜ਼ਹੀਰ ਖਾਨ ਨੇ ਕਿਹਾ, ''ਉਹ ਟੀਮ ਨੂੰ ਸੰਤੁਲਤਨ ਦਿੰਦੇ ਹਨ। ਇਸ ਲਈ ਜੇਕਰ ਕਿਸੇ ਦੇ ਕੋਲ ਉਸ ਤਰ੍ਹਾਂ ਦਾ ਬਦਲ ਹੈ ਤਾਂ ਉਹ ਅਸਲ ਵਿਚ ਹੋਰ ਗੇਂਦਬਾਜ਼ੀ ਅਤੇ ਇਕ ਹੋਰ ਬੱਲੇਬਾਜ਼ ਨੂੰ ਖੇਡਣ ਵਿਚ ਆਸਾਨੀ ਦਿੰਦਾ ਹੈ। ਤੁਸੀਂ ਸਿਰਫ ਇਕ ਸ਼ੁੱਦ ਬੱਲੇਬਾਜ਼ ਦੇ ਰੂਪ ਵਿਚ ਆਪਣੀਆਂ ਸੇਵਾਵਾਂ ਦਾ ਇਸਤੇਮਾਲ ਕਰੋ ਅਤੇ ਫਿਰ ਇਕ ਖਾਸ ਗੇਂਦਬਾਜ਼ ਨੂੰ ਜੋੜੋ ਜਾਂ ਤੁਸੀਂ ਉਸ ਨੂੰ ਸਿਰਫ ਇਕ ਵਿਅਕਤੀ ਦੇ ਰੂਪ 'ਚ ਦੇਖ ਸਕਦੇ ਹੋ ਜੋ ਤੁਹਾਨੂੰ 4 ਓਵਰ ਦੇਵੇਗਾ। ਇਸਦੇ ਨਾਲ ਹੀ ਉਹ ਇਕ ਵਾਧੂ ਬੱਲੇਬਾਜ਼ ਦੀ ਭੂਮਿਕਾ ਵੀ ਨਿਭਾਏ।