ਯੁਜਵੇਂਦਰ ਚਾਹਲ ਦੀ ਮੰਗੇਤਰ ਦੀਆਂ ਦਿਲਕਸ਼ ਅਦਾਵਾਂ ਨਾਲ ਭਰਪੂਰ ਹੈ ਇਹ ਵੀਡੀਓ, ਵੇਖ ਹੋ ਜਾਵੋਗੇ ਦੰਗ

08/14/2020 11:48:13 AM

ਸਪੋਰਟਸ ਡੈਸਕ– ਭਾਰਤੀ ਸਪਿਨ ਗੇਂਦਬਾਜ਼ ਯੁਜਵੇਂਦਰ ਚਾਹਲ ਨੇ ਹਾਲ ਹੀ ’ਚ ਯੂਟਿਊਬਰ ਅਤੇ ਡਾਂਸਰ ਧਨਾਸ਼੍ਰੀ ਵਰਮਾ ਨਾਲ ਰੋਕਾ ਕਰ ਲਿਆ ਹੈ। ਯੁਜਵੇਂਦਰ ਚਾਹਲ ਨੇ ਸ਼ਨੀਵਾਰ ਨੂੰ ਆਪਣੇ ਇੰਸਟਾਗ੍ਰਾਮ ਪੋਸਟ ਰਾਹੀਂ ਦੱਸਿਆ ਸੀ ਕਿ ਦੋਵਾਂ ਨੇ ਵਿਆਹ ਲਈ ਹਾਂ ਕਹਿ ਦਿੱਤੀ ਹੈ, ਉਦੋਂ ਤੋਂ ਬਾਅਦ ਚਾਹਲ ਅਤੇ ਧਨਾਸ਼੍ਰੀ ਨੂੰ ਪ੍ਰਸ਼ੰਸਕ ਵਧਾਈਆਂ ਦੇ ਰਹੇ ਹਨ। ਧਨਾਸ਼੍ਰੀ ਉਂਝ ਤਾਂ ਪੇਸ਼ੇ ਤੋਂ ਇਕ ਡਾਕਟਰ ਹੈ ਪਰ ਉਸ ਨੇ ਬਿਹਤਰੀਨ ਡਾਂਸਰ ਦੇ ਤੌਰ ’ਤੇ ਇਕ ਵੱਖਰੀ ਪਛਾਣ ਬਣਾਈ ਹੈ। ਆਏ ਦਿਨ ਉਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹਾਲ ਹੀ ’ਚ ਧਨਾਸ਼੍ਰੀ ਦੀ ਇਕ ਵੀਡੀਓ ਇੰਟਰਨੈੱਟ ’ਤੇ ਖੂਬ ਤਹਿਲਕਾ ਮਚਾ ਰਹੀ ਹੈ। 

 

 
 
 
 
 
View this post on Instagram
 
 
 
 
 
 
 
 
 

Lehanga 💕 one of my favourites Beautifully conceptualised & shot 🌹 I miss dancing with my team 🙏🏻 . Music: lehanga @ijassmanak Choreography: @dhanashreevermacompany . . . . . . . #dhanashreeverma #lehanga #dance #dancevideo #jassmanak #punjabi #punjabidance #bollywood #dancetutorial

A post shared by Dhanashree Verma (@dhanashree9) on Jul 22, 2020 at 4:54am PDT

ਇਸ ਵੀਡੀਓ ’ਚ ਧਨਾਸ਼੍ਰੀ ਪੰਜਾਬੀ ਸਿੰਗਰ ਜੱਸ ਮਾਨਕ ਦੇ ‘ਲਹਿੰਗਾ’ ਗਾਣੇ ’ਤੇ ਡਾਂਸ ਕਰ ਰਹੀ ਹੈ। ਵੀਡੀਓ ’ਚ ਵੇਖਿਆ ਜਾ ਸਕਦਾ ਹੈ ਕਿ ਪਹਿਲਾਂ ਉਹ ਪੈਂਟ ਪਹਿਨ ਕੇ ਡਾਂਸ ਕਰ ਰਹੀ ਹੈ ਪਰ ਅਚਾਨਕ ਹੀ ਨੀਲੇਂ ਰੰਗ ਦਾ ‘ਲਹਿੰਗਾ’ ਪਹਿਨ ਕੇ ਆਪਣੇ ਡਾਂਸ ਨਾਲ ਤਹਿਲਕਾ ਮਚਾ ਦਿੰਦੀ ਹੈ। ਵੀਡੀਓ ’ਚ ਧਨਾਸ਼੍ਰੀ ਦੇ ਖੁਲ੍ਹੇ ਵਾਲ ਉਸ ਦੀ ਖ਼ੂਬਸੂਰਤੀ ਨੂੰ ਹੋਰ ਵੀ ਵਧਾ ਰਹੇ ਹਨ। ਧਨਾਸ਼੍ਰੀ ਦੀ ਇਸ ਵੀਡੀਓ ’ਤੇ ਪ੍ਰਸ਼ੰਸਕ ਖ਼ੂਬ ਕੁਮੈਂਟ ਕਰ ਰਹੇ ਹਨ ਅਤੇ ਲੋਕ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। 

 

 
 
 
 
 
View this post on Instagram
 
 
 
 
 
 
 
 
 

Omg it’s been a year to Saki saki 🔥 @norafatehi . Here’s my energetic throwback 🔥 Totally missing this vibe 🤙🏻👀 . Choreography: yours truly @dhanashreevermacompany Music: saki saki @tseries.official @nehakakkar @tulsikumar15 . . . . . . #dhanashreeverma #choreographer #youtuber #dance #bollywood #norafatehi #sakisaki #nehakakkar #dancer

A post shared by Dhanashree Verma (@dhanashree9) on Jul 16, 2020 at 4:19am PDT

ਦੱਸ ਦੇਈਏ ਕਿ ਧਨਾਸ਼੍ਰੀ ਆਪਣੇ ਯੂਟਿਊਬ ਚੈਨਲ ’ਤੇ ਵੀ ਕਾਫੀ ਡਾਂਸ ਵੀਡੀਓਜ਼ ਪਾਉਂਦੀ ਰਹਿੰਦੀ ਹੈ ਜੋ ਕਾਫੀ ਵਾਈਰਲ ਹੁੰਦੀਆਂ ਹਨ। ਅਜਿਹੀ ਹੀ ਇਕ ਵੀਡੀਓ ਪਿਛਲੇ ਸਾਲ ਵੀ ਵਾਇਰਲ ਹੋਈ ਸੀ ਜਿਸ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ। ਦਰਅਸਲ, ਧਨਾਸ਼੍ਰੀ ਨੇ ਪਿਛਲੇ ਸਾਲ ਰਿਲੀਜ਼ ਹੋਈ ਫਿਲਮ ‘ਕਲੰਕ’ ਦੇ ‘ਫਰਸਟ ਕਲਾਸ’ ਗਾਣੇ ’ਤੇ ਡਾਂਸ ਕੀਤਾ ਸੀ ਜਿਸ ਵਿਚ ਉਸ ਨੇ ਆਪਣੀਆਂ ਕਾਤਲ ਅਦਾਵਾਂ ਨਾਲ ਆਪਣੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਸੀ। ਤੁਸੀਂ ਵੀ ਵੇਖੋ ਵੀਡੀਓ–

 

Rakesh

This news is Content Editor Rakesh