T20 WC 2022 ਲਈ ਨਾ ਚੁਣੇ ਜਾਣ ''ਤੇ ਯੁਜਵੇਂਦਰ ਚਾਹਲ ਨੇ ਤੋੜੀ ਚੁੱਪੀ, ਦਿੱਤਾ ਇਹ ਬਿਆਨ

12/11/2022 1:01:46 PM

ਸਪੋਰਟਸ ਡੈਸਕ— ਆਸਟ੍ਰੇਲੀਆ 'ਚ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਲੈੱਗ ਸਪਿਨਰ ਯੁਜਵੇਂਦਰ ਚਾਹਲ ਪਲੇਇੰਗ ਇਲੈਵਨ 'ਚ ਸ਼ਾਮਲ ਹੋਣ ਲਈ ਸਪਿਨਰਾਂ ਦੀ ਪਸੰਦ 'ਚ ਸਨ। ਪਰ ਸਾਰਿਆਂ ਨੂੰ ਹੈਰਾਨੀ ਉਦੋਂ ਹੋਈ ਜਦੋਂ ਚਾਹਲ ਨੇ ਇਕ ਵੀ ਮੈਚ ਵਿਚ ਨਹੀਂ ਖੇਡਿਆ ਅਤੇ ਭਾਰਤ ਹਾਰ ਦੇ ਕਾਰਨ ਇਕ ਵਾਰ ਫਿਰ ਖਿਤਾਬ ਤੋਂ ਖੁੰਝ ਗਿਆ। 

ਚਾਹਲ ਨੇ ਹੁਣ ਟੀ-20 ਵਿਸ਼ਵ ਕੱਪ 2022 'ਚ ਮੌਕਾ ਨਾ ਮਿਲਣ 'ਤੇ ਆਪਣੀ ਚੁੱਪੀ ਤੋੜੀ ਹੈ। ਹਰਿਆਣਾ 'ਚ ਜਨਮੇ ਇਸ ਸਪਿਨਰ ਨੇ ਖੁਲਾਸਾ ਕੀਤਾ ਕਿ ਟੀਮ ਪ੍ਰਬੰਧਨ ਨੇ ਉਨ੍ਹਾਂ ਨੂੰ ਆਪਣੀ ਭੂਮਿਕਾ ਸਮਝਾਈ ਅਤੇ ਉਹ ਸਮਝਦੇ ਹਨ।  ਚਾਹਲ ਨੇ ਕਿਹਾ, 'ਇਹ ਕੋਈ ਵਿਅਕਤੀਗਤ ਖੇਡ ਨਹੀਂ ਹੈ। ਹਰੇਕ ਟੀਮ ਦਾ ਆਪਣਾ ਕਾਂਬੀਨੇਸ਼ਨ ਸੈੱਟ ਹੁੰਦਾ ਹੈ। 

ਇਹ ਵੀ ਪੜ੍ਹੋ : ਪੀਟੀ ਊਸ਼ਾ ਭਾਰਤੀ ਓਲੰਪਿਕ ਸੰਘ ਦੀ ਪਹਿਲੀ ਮਹਿਲਾ ਪ੍ਰਧਾਨ ਬਣੀ

ਚਾਹਲ ਨੇ ਕਿਹਾ ਕਿ ਮੈ ਅਸ਼ਵਿਨ ਅਤੇ ਅਕਸ਼ਰ ਨੂੰ ਵਧੀਆ ਪ੍ਰਦਰਸ਼ਨ ਕਰਦੇ ਦੇਖਿਆ... ਇਹ ਚੀਜ਼ਾਂ ਜ਼ਿੰਦਗੀ ਵਿੱਚ ਵਾਪਰਦੀਆਂ ਰਹਿੰਦੀਆਂ ਹਨ। ਮੈਨੂੰ ਸਿਰਫ ਇੰਨਾ ਹੀ ਪਤਾ ਸੀ ਕਿ ਜੇਕਰ ਮੈਨੂੰ ਕੋਈ ਮੌਕਾ ਮਿਲਦਾ ਹੈ ਤਾਂ ਮੈਨੂੰ ਤਿਆਰ ਰਹਿਣਾ ਹੋਵੇਗਾ ਅਤੇ ਕੋਚ ਅਤੇ ਰੋਹਿਤ ਭਾਈ ਨੇ ਮੈਨੂੰ ਇਹ ਸਪੱਸ਼ਟ ਕਰ ਦਿੱਤਾ ਸੀ। ਭਵਿੱਖ ਨੂੰ ਦੇਖਦੇ ਹੋਏ ਇਹ 32 ਸਾਲਾ ਖਿਡਾਰੀ ਸਿਰਫ ਭਾਰਤੀ ਟੀਮ ਵਿਚ ਵਾਪਸੀ ਕਰਨ 'ਤੇ ਧਿਆਨ ਦੇਣਾ ਚਾਹੁੰਦਾ ਹੈ।

ਉਨ੍ਹਾਂ ਕਿਹਾ, 'ਅਗਲਾ 50 ਓਵਰਾਂ ਦਾ ਵਿਸ਼ਵ ਕੱਪ ਹੋਣ ਵਾਲਾ ਹੈ। ਆਖਰੀ ਵਿਸ਼ਵ ਕੱਪ ਜੋ ਮੈਂ 2019 ਵਿੱਚ ਖੇਡਿਆ ਸੀ, ਉਹ ਵੀ 50 ਓਵਰਾਂ ਦਾ ਵਿਸ਼ਵ ਕੱਪ ਸੀ। ਮੈਂ ਇਨ੍ਹਾਂ ਸਾਰੀਆਂ ਗੱਲਾਂ ਬਾਰੇ ਜ਼ਿਆਦਾ ਨਹੀਂ ਸੋਚਦਾ। ਭਾਰਤ ਲਈ ਖੇਡਣਾ ਮੇਰੇ ਲਈ ਬਹੁਤ ਮਾਇਨੇ ਹੈ, ਇਹ ਮੇਰਾ ਪਹਿਲਾ ਟੀਚਾ ਹੈ। ਹੁਣ ਮੈਨੂੰ ਪਲੇਇੰਗ ਇਲੈਵਨ ਵਿੱਚ ਚੁਣਿਆ ਜਾਂਦਾ ਹੈ ਜਾਂ ਨਹੀਂ ਇਹ ਮੇਰੇ ਹੱਥ ਵਿੱਚ ਨਹੀਂ ਹੈ। ਮੈਨੂੰ ਉਮੀਦ ਹੈ ਕਿ ਮੈਂ ਇਸੇ ਤਰ੍ਹਾਂ ਖੇਡਣਾ ਜਾਰੀ ਰੱਖਾਂਗਾ, ਆਪਣੇ ਦੇਸ਼ ਲਈ ਖੇਡਾਂਗਾ ਅਤੇ ਉਮੀਦ ਕਰਦਾ ਹਾਂ ਕਿ ਭਾਰਤ 2023 ਵਿੱਚ ਚੈਂਪੀਅਨ ਬਣੇਗਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh