ਅੱਜ ਦੇ ਹੀ ਦਿਨ ਯੁਵਰਾਜ ਨੇ ਲਗਾਏ ਸੀ 6 ਗੇਂਦਾਂ 'ਤੇ 6 ਛੱਕੇ (ਵੀਡੀਓ)

09/19/2019 12:16:52 AM

ਨਵੀਂ ਦਿੱਲੀ— ਕ੍ਰਿਕਟ ਇਤਿਹਾਸ 'ਚ ਕਈ ਇਸ ਤਰ੍ਹਾਂ ਦੇ ਰਿਕਾਰਡ ਦਰਜ ਹੋ ਚੁੱਕੇ ਹਨ, ਜਿਨ੍ਹਾਂ ਦਾ ਟੁੱਟਣਾ ਲਗਭਗ ਮੁਸ਼ਕਿਲ ਹੀ ਨਜ਼ਰ ਆ ਰਿਹਾ ਹੈ। ਇਨ੍ਹਾਂ 'ਚੋਂ ਇਕ ਹੈ, ਭਾਰਤੀ ਕ੍ਰਿਕਟ ਟੀਮ ਦੇ 'ਸਿਕਸਰ ਕਿੰਗ' ਯੁਵਰਾਜ ਸਿੰਘ। ਯੁਵਰਾਜ ਨੇ ਅੱਜ ਹੀ ਦੇ ਦਿਨ ਯਾਨੀ 19 ਸਤੰਬਰ ਨੂੰ 6 ਗੇਂਦਾਂ 'ਤੇ ਲਗਾਤਾਰ 6 ਛੱਕੇ  ਲਗਾਏ ਸਨ।


ਇੰਗਲੈਂਡ ਵਿਰੁੱਧ ਲਗਾਏ ਸਨ 6 ਛੱਕੇ
ਭਾਵੇਂ ਹੀ ਇਨ੍ਹਾ ਦਿਨਾਂ ਯੁਵੀ ਫਾਰਮ 'ਚ ਨਾ ਹੋਣ ਦੀ ਵਜ੍ਹਾ ਨਾਲ ਟੀਮ 'ਚੋਂ ਬਾਹਰ ਚੱਲ ਰਹੇ ਹਨ ਪਰ ਯੁਵੀ ਦੇ ਬੱਲੇ ਤੋਂ ਨਿਕਲੇ ਰਿਕਾਰਡਸ ਨੂੰ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ। ਯੁਵਰਾਜ ਨੇ ਸਾਲ 2007 'ਚ ਇੰਗਲੈਂਡ ਦੇ ਵਿਰੁੱਧ ਟੀ-20 ਵਿਸ਼ਵ ਕੱਪ ਦੇ ਇਕ ਮੁਕਾਬਲੇ 'ਚ ਸਟੂਅਰਟ ਬ੍ਰਾਡ ਦੇ ਓਵਰ 'ਚ 6 ਛੱਕੇ ਲਗਾਏ ਸਨ। ਅੰਤਰਰਾਸ਼ਟਰੀ ਟੀ-20 ਕ੍ਰਿਕਟ 'ਚ ਇਸ ਤਰ੍ਹਾ ਦਾ ਕਾਰਨਾਮਾ ਕਰਨ ਵਾਲੇ ਯੁਵਰਾਜ ਸਿੰਘ ਇਕਲੌਤੇ ਬੱਲੇਬਾਜ਼ ਹਨ।


12 ਗੇਂਦਾਂ 'ਚ ਹੀ ਪੂਰਾ ਕਰ ਦਿੱਤਾ ਅਰਧ ਸੈਂਕੜਾ
ਯੁਵਰਾਜ ਨੇ ਇਸ ਮੈਚ 'ਚ 1 ਓਵਰ 'ਚ 6 ਛੱਕੇ ਲਗਾਉਣ ਤੋਂ ਇਲਾਵਾ ਟੀ-20 ਕ੍ਰਿਕਟ 'ਚ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾਉਣ ਦਾ ਰਿਕਾਰਡ ਵੀ ਆਪਣੇ ਨਾਂ ਕੀਤਾ ਸੀ। ਯੁਵਰਾਜ ਨੇ ਸਿਰਫ 12 ਗੇਂਦਾਂ ਦਾ ਸਾਹਮਣਾ ਕਰਦੇ ਹੋਏ 50 ਦੌੜਾਂ ਬਣਾਈਆਂ। ਉਸਦਾ ਇਹ ਵਿਸ਼ਵ ਰਿਕਾਰਡ ਵੀ ਅੱਜ ਤਕ ਕੋਈ ਬੱਲੇਬਾਜ਼ ਨਹੀਂ ਤੋੜ ਸਕਿਆ। ਉਸ ਨੇ 16 ਗੇਂਦਾਂ 'ਚ 3 ਚੌਕਿਆਂ ਤੇ 7 ਛੱਕਿਆਂ ਨਾਲ 58 ਦੌੜਾਂ ਦੀ ਪਾਰੀ ਖੇਡੀ ਸੀ। ਜਿਸਦੀ ਬਦੌਲਤ ਭਾਰਤ ਨੇ ਇੰਗਲੈਂਡ ਦੇ ਸਾਹਮਣੇ 219 ਦੌੜਾਂ ਦਾ ਟੀਚਾ ਰੱਖਿਆ ਸੀ। ਜਵਾਬ 'ਚ ਇੰਗਲੈਂਡ ਨੇ ਵੀ ਧਮਾਕੇਦਾਰ ਸ਼ੁਰੂਆਤ ਕੀਤੀ ਪਰ ਉਸਦੀ ਟੀਮ 6 ਵਿਕਟਾਂ 'ਤੇ 200 ਦੌੜਾਂ ਹੀ ਬਣਾ ਸਕੀ।

Gurdeep Singh

This news is Content Editor Gurdeep Singh