6 ਛੱਕੇ ਲਗਾਉਣ ਵਾਲੇ ਯੁਵਰਾਜ ਨੇ ਵੀ ਕੀਤੀ ਬ੍ਰਾਡ ਦੀ ਪ੍ਰਸ਼ੰਸਾ, ਪ੍ਰਸ਼ੰਸਕਾਂ ਨੂੰ ਕੀਤੀ ਇਹ ਅਪੀਲ

07/29/2020 3:29:14 PM

ਸਪੋਰਟਸ ਡੈਸਕ– ਭਾਰਤ ਦੇ ਸਾਬਕਾ ਹਰਫਨਮੌਲਾ ਖਿਡਾਰੀ ਯੁਵਰਾਜ ਸਿੰਘ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਸਟੁਅਰਟ ਬ੍ਰਾਡ ਦੀ ਪ੍ਰਸ਼ੰਸਾ ਕਰਦੇ ਨਹੀਂ ਥੱਕ ਰਹੇ। ਬ੍ਰਾਡ ਬੀਤੇ ਦਿਨੀਂ ਹੀ ਵਿੰਡੀਜ਼ ਖਿਲਾਫ ਤੀਜੇ ਟੈਸਟ ਮੈਚ ’ਚ 500 ਵਿਕਟਾਂ ਲੈਣ ਦਾ ਰਿਕਾਰਡ ਆਪਣੇ ਨਾਂ ਕਰ ਚੁੱਕੇ ਹਨ। ਯੁਵਰਾਜ ਨੇ ਸੋਸ਼ਲ ਮੀਡੀਆ ’ਤੇ ਆਪਣੇ ਪ੍ਰਸ਼ੰਸਕਾਂ ਨੂੰ ਇਕ ਖ਼ਾਸ ਅਪੀਲ ਕੀਤੀ ਹੈ ਕਿ ਉਹ ਡਰਬਨ ’ਚ 2007 ਦੇ ਆਈ.ਸੀ.ਸੀ. ਵਿਸ਼ਵ ਕੱਪ ਟੀ-20 ’ਚ ਲਗਾਏ ਗਏ ਛੱਕਿਆਂ ਦੀ ਗੱਲ ਕਰਕੇ ਬ੍ਰਾਡ ਦਾ ਮਜ਼ਾਕ ਨਾ ਉਡਾਉਣ।

ਉਨ੍ਹਾਂ ਲਿਖਿਆ- ਮੈਨੂੰ ਯਕੀਨ ਹੈ ਕਿ ਹਰ ਵਾਰ ਮੈਂ ਜਦੋਂ ਸਟੁਅਰਟ ਬ੍ਰਾਡ ਬਾਰੇ ਕੁਝ ਲਿਖਦਾ ਹਾਂ, ਲੋਕ ਸੋਚਦੇ ਹਨ ਕਿ ਇਹ ਉਨ੍ਹਾਂ 6 ਛੱਕਿਆਂ ਨਾਲ ਸਬੰਧਤ ਹੋਵੇਗਾ। ਅੱਜ ਮੈਂ ਆਪਣੇ ਸਾਰੇ ਪ੍ਰਸ਼ੰਸਕਾਂ ਨੂੰ ਅਪੀਲ ਕਰਦਾਂ ਹਾਂ ਕਿ ਉਨ੍ਹਾਂ ਨੇ ਜੋ ਹਾਸਲ ਕੀਤਾ ਹੈ, ਉਸ ਦੀ ਪ੍ਰਸ਼ੰਸਾ ਕਰੋ!
ਟੈਸਟ ਮੈਚ ’ਚ 500 ਵਿਕਟਾਂ ਲੈਣਾ ਕੋਈ ਮਜ਼ਾਕ ਨਹੀਂ ਹੈ। ਇਹ ਸਖ਼ਤ ਮਿਹਨਤ, ਸਮਰਪਣ ਅਤੇ ਦ੍ਰਿੜ ਸੰਕਲਪ ਨਾਲ ਹੁੰਦਾ ਹੈ। ਬ੍ਰਾਡ ਤੁਸੀਂ ਮਹਾਨ ਹੋ! ਸਲਾਮ।

 

ਦੱਸ ਦੇਈਏ ਕਿ ਸਾਉਥੈਮਪਟਨ ’ਚ ਵੈਸਟਇੰਡੀਜ਼ ਖਿਲਾਫ ਪਹਿਲੇ ਟੈਸਟ ’ਚ ਬ੍ਰਾਡ ਨੂੰ ਮੌਕਾ ਨਹੀਂ ਦਿੱਤਾ ਗਿਆ ਸੀ। ਇਸ ਤੋਂ ਨਾਰਾਜ਼ ਬ੍ਰਾਡ ਨੇ ਨੈਸ਼ਨਲ ਟੀਵੀ ’ਤੇ ਆਪਣਾ ਗੁੱਸਾ ਜ਼ਾਹਰ ਕੀਤਾ ਸੀ। ਬ੍ਰਾਡ ਨੇ ਸਿਲੈਕਟਰਾਂ ਨੂੰ ਆਪਣੀ ਚੋਣ ਨਾ ਕਰਨ ਦਾ ਕਾਰਨ ਪੁੱਛ ਲਿਆ ਸੀ। ਇਸ ਤੋਂ ਬਾਅਦ ਬ੍ਰਾਡ ਵਾਪਸ ਆਏ ਅਤੇ ਦੋ ਟੈਸਟ ਮੈਚਾਂ ’ਚ 16 ਵਿਕਟਾਂ ਲੈ ਕੇ ਮੈਨ ਆਫ ਦਿ ਸੀਰੀਜ਼ ਰਿਕਾਰਡ ਆਪਣੇ ਨਾਂ ਕੀਤਾ। 


Rakesh

Content Editor

Related News